July 7, 2024 2:50 pm
ਸੁਧੀਰ ਸੂਰੀ

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਮਾਮਲੇ ‘ਚ ਸੰਦੀਪ ਸਿੰਘ ਦੀ ਮੁੜ ਅਦਾਲਤ ‘ਚ ਪੇਸ਼ੀ

ਅੰਮ੍ਰਿਤਸਰ 15 ਨਵੰਬਰ 2022: ਸ਼ਿਵ ਸੈਨਾ ਆਗੂ ਸੁਧੀਰ ਸੂਰੀ (Sudhir Suri) ਕਤਲ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਸੰਦੀਪ ਸਿੰਘ ਸੰਨੀ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਦੁਬਾਰਾ ਮਾਣਯੋਗ ਅੰਮ੍ਰਿਤਸਰ ਦੀ ਅਦਾਲਤ (Amritsar court)  ‘ਚ ਪੇਸ਼ ਕੀਤਾ ਜਾਵੇਗਾ | ਇਸਤੋਂ ਪਹਿਲਾ ਪੁਲਿਸ ਨੇ ਸੰਦੀਪ ਨੂੰ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ, ਜਿਸ ਦੇ ਬਾਅਦ ਅੱਜ ਦੁਬਾਰਾ ਅੱਜ ਸੰਦੀਪ ਸਿੰਘ ਸੰਨੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ | ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਦੁਬਾਰਾ ਸੰਦੀਪ ਸਿੰਘ ਸੰਨੀ ਦਾ ਰਿਮਾਂਡ ਮਿਲਦਾ ਹੈ ਜਾਂ ਸੰਦੀਪ ਸੰਨੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਜਾਂਦਾ ਹੈ |