ਚੰਡੀਗੜ 04 ਨਵੰਬਰ 2022: ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ, ਜਿਥੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਦੇ ਸਾਥੀਆਂ ਨੇ ਜ਼ਖਮੀ ਸੁਧੀਰ ਸੂਰੀ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ | ਉਕਤ ਆਗੂ ਗੋਪਾਲ ਮੰਦਿਰ ਵਿਖੇ ਧਰਨਾ ਦੇ ਰਹੇ ਹਨ | ਇਸ ਦੌਰਾਨ ਚਸ਼ਮਦੀਦ ਨੇ ਦੱਸਿਆ ਕਿ ਗੋਪਾਲ ਮੰਦਿਰ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਮੰਦਿਰ ਦੇ ਬਾਹਰ ਦੇਵੀ-ਦੇਵਤਿਆਂ ਦੀ ਤਸਵੀਰਾਂ ਤੇ ਮੂਰਤੀਆਂ ਦਾ ਢੇਰ ਲੱਗਿਆ ਹੋਇਆ ਹੈ, ਜਿਸਦੇ ਚੱਲਦੇ ਸੁਧੀਰ ਸੂਰੀ ਨੇ ਮੰਦਿਰ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਨਾਲ ਦੇਵੀ-ਦੇਵਤਿਆਂ ਦੀ ਬੇਅਦਬੀ ਹੁੰਦੀ ਹੈ, ਇਸ ਨੂੰ ਹਟਾਇਆ ਜਾਵੇ | ਇਸ ਦੌਰਾਨ ਧਰਨੇ ‘ਤੇ ਬੈਠੇ ਸੁਧੀਰ ਸੂਰੀ ਦੇ ਹਮਲਾਵਰ ਨੇ ਕਰੀਬ ਚਾਰ ਗੋਲੀਆਂ ਮਾਰੀਆਂ, ਜਿਸਦੇ ਚੱਲਦੇ ਉਨ੍ਹਾਂ ਦੀ ਮੌਤ ਹੋ ਗਈ |
ਜਨਵਰੀ 19, 2025 2:38 ਬਾਃ ਦੁਃ