ਚੰਡੀਗੜ੍ਹ 05 ਮਾਰਚ 2022: ਰਾਜ ਸਭਾ ਮੈਂਬਰ ਅਤੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਇੱਕ ਵਾਰ ਫਿਰ ਫੋਨ ਟੈਪਿੰਗ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਦੇਸ਼ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਖਾਸ ਤੌਰ ‘ਤੇ ਜਿੱਥੇ ਕਿਤੇ ਵੀ ਚੋਣਾਂ ਹੋ ਰਹੀਆਂ ਹਨ, ਉੱਥੋਂ ਦੇ ਕਈ ਨੇਤਾਵਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ। ਇਸ ਦੌਰਾਨ ਸੰਜੇ ਰਾਉਤ ਨੇ ਕਿਹਾ, “ਇਹ ਸੱਚ ਹੈ ਕਿ ਮਹਾਰਾਸ਼ਟਰ ‘ਚ ਉਹੀ ਹੋਇਆ ਜੋ ਆਨ ਰਿਕਾਰਡ ਹੈ। ਗੋਆ ‘ਚ ਉਹੀ ਮਹਾਰਾਸ਼ਟਰ ਪੈਟਰਨ ਚੱਲ ਰਿਹਾ ਹੈ। ਉੱਤਰ ਪ੍ਰਦੇਸ਼ ‘ਚ ਵੀ ਫੋਨ ਟੈਪਿੰਗ ਹੋ ਸਕਦੀ ਹੈ, ਮੈਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਲੈ ਕੇ ਵੀ ਚਿੰਤਤ ਹਾਂ।”
ਸ਼ਿਵ ਸੈਨਾ ਦੇ ਸੰਸਦ ਮੈਂਬਰ ਨੇ ਟਵੀਟ ਕੀਤਾ, “ਜਿਸ ਤਰ੍ਹਾਂ ਮਹਾਰਾਸ਼ਟਰ ਦੇ ਨੇਤਾਵਾਂ ਦੇ ਫ਼ੋਨ ਟੈਪ ਕੀਤੇ ਗਏ ਸਨ, ਉਸੇ ਤਰ੍ਹਾਂ ਦੇ ਫ਼ੋਨ ਨਿਗਰਾਨੀ ਪੈਟਰਨ ਨੂੰ ਗੋਆ ‘ਚ ਦੁਹਰਾਇਆ ਜਾ ਰਿਹਾ ਹੈ। ਸੁਦੀਨ ਧਾਵਲੀਕਰ, ਵਿਜੇ ਸਰਦੇਸਾਈ, ਦਿਗੰਬਰ ਕਾਮਤ ਅਤੇ ਗਿਰੀ ਦੀਆਂ ਕਾਲਾਂ ਟੈਪ ਕੀਤੀਆਂ ਜਾ ਰਹੀਆਂ ਹਨ। ਰਾਸ਼ਟਰ ਜਾਣਨਾ ਚਾਹੁੰਦਾ ਹੈ ਕਿ ਕੌਣ ਹੈ। ਕੀ ਇਸ ਟੇਪਿੰਗ ਪਿੱਛੇ ਗੋਆ ਦੀ ‘ਰਸ਼ਮੀ ਸ਼ੁਕਲਾ’ ਹੈ?