ਚੰਡੀਗੜ੍ਹ 23 ਜੂਨ 2022: ਮਹਾਰਾਸ਼ਟਰ ‘ਚ ਰਾਜਨੀਤੀ ਸੰਕਟ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ (Sanjay Raut) ਨੇ ਵੱਡਾ ਬਿਆਨ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ‘ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਮਹਾਰਾਸ਼ਟਰ ਵਿੱਚ ਰਾਜਨੀਤੀ ਸੰਕਟ ਵਿੱਚ ਕੇਂਦਰੀ ਜਾਂਚ ਏਜੰਸੀਆਂ ਦਾ ਪੂਰਾ ਯੋਗਦਾਨ ਰਿਹਾ ਹੈ। ਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਕੇਂਦਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਮਹਾਰਾਸ਼ਟਰ ਵਿੱਚ ਰਾਜਨੀਤੀ ਸੰਕਟ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਗਿਆ ਹੈ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਭਾਜਪਾ ਈਡੀ ਜਾਂ ਸੀਬੀਆਈ ਰਾਹੀਂ ਕੇਸ ਦਰਜ ਕਰਵਾ ਸਕਦੀ ਹੈ, ਜੇਲ੍ਹ ਵਿੱਚ ਸੁੱਟੇਗੀ। ਅੱਜ ਸ਼ਿਵ ਸੈਨਾ ਦੇ ਸਾਰੇ ਵਿਧਾਇਕ ਜੋ ਇਧਰ-ਉਧਰ ਘੁੰਮ ਰਹੇ ਹਨ, ਉਨ੍ਹਾਂ ਨੂੰ ਮੁੰਬਈ ਹੀ ਵਾਪਸ ਆਉਣਾ ਹੀ ਹੈ। ਉਹ ਮਹਾਰਾਸ਼ਟਰ ਆ ਜਾਣਗੇ, ਉਨ੍ਹਾਂ ਲਈ ਇੱਧਰ-ਉੱਧਰ ਜਾਣਾ ਔਖਾ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਨੂੰ ਅਗਵਾ ਕਰ ਲਿਆ ਗਿਆ ਹੈ।