ਚੰਡੀਗੜ੍ਹ 21 ਜਨਵਰੀ 2022: ਗੋਆ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਕਾਂਗਰਸ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਸ਼ਿਵ ਸੈਨਾ (Shiv Sena) ਨੇ ਅੱਜ ਵੱਡਾ ਐਲਾਨ ਕੀਤਾ ਕਿ ਉਹ ਤ੍ਰਿਣਮੂਲ ਕਾਂਗਰਸ (Trinamool Congress) ਨਾਲ ਗਠਜੋੜ ਕਰਕੇ ਚੋਣਾਂ ਲੜੇਗੀ। ਇਸਦੀ ਜਾਣਕਾਰੀ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਮਹਾਂ ਵਿਕਾਸ ਅਗਾੜੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਇਸ ਲਈ ਕਾਂਗਰਸ ਲੀਡਰਸ਼ਿਪ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਗੱਠਜੋੜ ਪਾਰਟੀਆਂ ਲਈ 10 ਅਜਿਹੀਆਂ ਸੀਟਾਂ ਦੀ ਮੰਗ ਕਰ ਰਹੇ ਸੀ, ਜਿੱਥੇ ਕਾਂਗਰਸ ਪਾਰਟੀ ਕਦੇ ਨਹੀਂ ਜਿੱਤੀ ਸੀ।
ਦੱਸ ਦੇਈਏ ਕਿ ਗੋਆ ‘ਚ ਗਠਜੋੜ ‘ਚ ਚੋਣ ਲੜ ਰਹੀ ਸ਼ਿਵ ਸੈਨਾ ਅਤੇ ਐੱਨਸੀਪੀ ਨੇ ਮਹਾਰਾਸ਼ਟਰ ਵਾਂਗ ਕਾਂਗਰਸ ਪਾਰਟੀ ਮਹਾ ਵਿਕਾਸ ਅਗਾੜੀ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਕਾਂਗਰਸ ਨੇ ਖਾਰਿਜ ਕਰ ਦਿੱਤਾ ਸੀ। ਇਸੇ ਤਰ੍ਹਾਂ ਟੀਐਮਸੀ ਨੇ ਵੀ ਲਗਾਤਾਰ ਕਾਂਗਰਸ ਨੂੰ ਗਠਜੋੜ ਦਾ ਪ੍ਰਸਤਾਵ ਦਿੱਤਾ ਸੀ ਪਰ ਕਾਂਗਰਸ ਨੇ ਅਜੇ ਤੱਕ ਗਠਜੋੜ ਨਹੀਂ ਕੀਤਾ ਹੈ, ਜਿਸ ਤੋਂ ਬਾਅਦ ਹੁਣ ਸ਼ਿਵ ਸੈਨਾ-ਐਨਸੀਪੀ ਅਤੇ ਟੀਐਮਸੀ ਇਕੱਠੇ ਚੋਣ ਲੜ ਰਹੇ ਹਨ।
ਇਸ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਅਗਲੇ ਮਹੀਨੇ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਭਾਜਪਾ ਨੂੰ ਸੱਤਾ ਤੋਂ ਬਾਹਰ ਨਹੀਂ ਕਰ ਸਕੀ ਤਾਂ ਕਾਂਗਰਸ ਦੇ ਸੂਬਾ ਇੰਚਾਰਜ ਪੀ.ਚਿਦੰਬਰਮ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਗੋਆ ‘ਚ ਕਾਂਗਰਸ ਦੇ ਇੰਚਾਰਜ ਸਾਬਕਾ ਕੇਂਦਰੀ ਮੰਤਰੀ ਪੀ.
ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 17 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੇ 13 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਅਤੇ ਬਾਕੀਆਂ ਨੇ 10 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਕੇਂਦਰ ਤੋਂ ਮਨੋਹਰ ਪਾਰੀਕਰ ਦੀ ਰਾਜ ਵਿੱਚ ਵਾਪਸੀ ਕਾਰਨ, ਭਾਜਪਾ ਨੇ ਹੋਰ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਈ। ਇਸ ਦੇ ਨਾਲ ਹੀ 17 ਸੀਟਾਂ ਜਿੱਤਣ ਵਾਲੀ ਕਾਂਗਰਸ ਕੋਲ ਹੁਣ ਸਿਰਫ਼ ਦੋ ਵਿਧਾਇਕ ਬਚੇ ਹਨ।