ਚੰਡੀਗੜ੍ਹ 26 ਜਨਵਰੀ 2022: ਭਾਰਤ ਸਰਕਾਰ ਵਲੋਂ ਅੱਜ ਗਣਤੰਤਰ ਦਿਵਸ ਦੇ ਮੌਕੇ ‘ਤੇ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਆਈ, ਉੱਘੇ ਸਿੱਖਿਆਸ਼ਾਸਤਰੀ ਅਤੇ ਸਮਾਜ ਸੇਵੀ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਜੀ (Baba Iqbal Singh Ji) ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ (Padma Shri) ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਬਾਬਾ ਇਕਬਾਲ ਸਿੰਘ ਜੀ ਨੂੰ ਸਮਾਜ ਸੇਵਾ ਖੇਤਰ ‘ਚ ਦਿੱਤਾ ਗਿਆ ਹੈ। ਬਾਬਾ ਜੀ ਲਗਭਗ 75 ਸਾਲਾਂ ਤੋਂ ਪੇਂਡੂ ਵਿੱਦਿਆ ਦੇ ਖੇਤਰ ਵਿੱਚ ਉੱਘੀ ਸੇਵਾ ਨਿਭਾ ਰਹੇ ਹਨ। ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਕਲਗੀਧਰ ਟ੍ਰਸਟ/ਸੋਸਾਇਟੀ, ਬੜੂ ਸਾਹਿਬ ਅਧੀਨ ਉੱਤਰ ਭਾਰਤ ਵਿੱਚ 129 ਅਕਾਲ ਅਕੈਡਮੀਆਂ ਅਤੇ 2 ਯੂਨੀਵਰਸਿਟੀਆਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 1 ਚੈਰੀਟੇਬਲ ਹਸਪਤਾਲ ਅਤੇ 2 ਨਸ਼ਾ-ਛੁਡਾਊ ਕੇਂਦਰ ਵੀ ਚਲਾਏ ਜਾ ਰਹੇ ਹਨ।
ਨਵੰਬਰ 23, 2024 4:42 ਪੂਃ ਦੁਃ