Site icon TheUnmute.com

ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਆਸਟ੍ਰੇਲੀਆ ਕੋਰ ਕਮੇਟੀ ਪ੍ਰਧਾਨ ਨੇ ਸਾਥੀਆਂ ਸਣੇ ਦਿੱਤਾ ਅਸਤੀਫ਼ਾ

16 ਮਾਰਚ 2025: ਦੋ ਦਸੰਬਰ (december) ਵਾਲੇ ਦਿਨ ਜਾਰੀ ਹੋਏ ਹੁਕਮਨਾਮਿਆਂ ਵਾਲੇ ਦਿਨ ਤੋਂ ਲੈ ਕੇ ਅੱਜ ਤੱਕ ਤੇ ਸਫਰ ਨੂੰ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਵੇਖਿਆ, ਸ਼੍ਰੋਮਣੀ ਅਕਾਲੀ ਦਲ (Shiromani Akali Dal ) ਦੀ ਭਰਤੀ ਨੂੰ ਲੈ ਕੇ ਬਹੁਤ ਤਕਰਾਰਬਾਜ਼ੀ ਚੱਲਦੀ ਰਹੀ, ਸ਼੍ਰੋਮਣੀ ਅਕਾਲੀ ਦਲ (shromni akali dal) ਦੋ ਧਿਰਾਂ ‘ਚ ਵੰਡਿਆ ਗਿਆ, ਅਸੀਂ ਅੱਜ ਤੱਕ ਦੇਖਦੇ ਰਹੇ ਤੇ ਸੋਚਦੇ ਰਹੇ ਸ਼ਾਇਦ ਕੋਈ ਨਾ ਕੋਈ ਇਸ ਦਾ ਹੱਲ ਨਿਕਲੇ ਤੇ ਸ਼੍ਰੋਮਣੀ ਅਕਾਲੀ ਦਲ ਇਹ ਔਖੀ ਘੜੀ ਚੋਂ ਨਿਕਲ ਕੇ ਬਾਹਰ ਆਏਗਾ, ਪਰ ਤਕਰਾਰ ਵੱਧਦਾ ਗਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ (jathedar sahib) ਵੱਲੋਂ ਦਿੱਤਾ ਗਿਆ ਸਪਸ਼ਟ ਹੁਕਮ ਕਿ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਸ਼ੁਰੂ ਕਰੇ ਜਿਸ ਨਾਲ ਉਹਨਾਂ ਨੇ ਸਥਿਤੀ ਸਪਸ਼ਟ ਕਰ ਦਿੱਤੀ, ਗਿਆਨੀ ਰਘਬੀਰ ਸਿੰਘ ਜੀ ਨੂੰ ਇਕ ਆਮ ਸਧਾਰਨ ਆਦਮੀ ਤੌਰ ਤੇ ਦੇਖੀਏ ਤਾਂ ਕਿਸੇ ਦੇ ਕੋਈ ਨਿਜੀ ਮੱਤਭੇਦ ਉਹਨਾਂ ਬਾਰੇ ਹੋ ਸਕਦੇ ਨੇ ਪਰ ਜਿਸ ਫਜ਼ੀਲ ਤੋਂ ਉਹ ਹੁਕਮ ਕਰ ਰਹੇ ਸਨ ਜਾਂ ਜਿਸ ਤਖਤ ਤੇ ਉਹ ਬਿਰਾਜਮਾਨ ਸਨ ਉਹ ਹੁਕਮ ਗਿਆਨੀ ਰਘਬੀਰ ਸਿੰਘ ਜੀ ਦੇ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਹਨ, ਕੋਈ ਵੀ ਸਿੱਖ ਜਾਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਨਹੀਂ ਚਾਹੁੰਦਾ, ਅਸੀਂ ਸਾਰੇ ਜੇ ਇਸ ਗੱਲ ( ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ,) ਨੂੰ ਮੰਨਦੇ ਹਾਂ ਤਾਂ ਫਿਰ ਅਮਲ ਕਿਉਂ ਨਹੀਂ ਕਰ ਰਹੇ, ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਅਸੀਂ ਅਕਾਲੀ ਦਲ ਚ ਰਹਿੰਦਿਆਂ ਵਿਰੋਧੀ ਪਾਰਟੀਆਂ ਨਾਲ ਤਕੜੇ ਹੋ ਕੇ ਲੜਦੇ ਰਹੇ ਆ, ਪਰ ਅਸੀਂ ਉਸ ਤਖਤ ਦੇ ਖਿਲਾਫ ਨਹੀਂ ਖੜ ਸਕਦੇ ਜਿਹੜਾ ਤਖਤ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਹੋਵੇ ਅਤੇ ਵੱਡੇ ਵੱਡੇ ਰਾਜਿਆਂ ਤੋਂ ਲੈ ਕੇ ਹੁਣ ਤੱਕ ਕਈ ਮੰਤਰੀ ਤਖਤ ਦੇ ਅੱਗੇ ਝੁਕੇ ਹਨ|

ਅੱਜ ਜਿਸ ਤਰੀਕੇ ਨਾਲ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਬਦਲਿਆ ਗਿਆ ਹੈ ਇਹ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਸਾਡੀ ਲੀਡਰਸ਼ਿਪ ਨੇ ਜਿਸ ਤਰੀਕੇ ਦੇ ਨਾਲ ਆਪਸ ਵਿੱਚ ਲੜਾਈ ਸ਼ੁਰੂ ਕੀਤੀ ਹੈ ਜਿਸ ਤਰੀਕੇ ਨਾਲ ਇੱਕ ਦੂਜੇ ਪ੍ਰਤੀ ਬੋਲੀ ਵਰਤੀ ਜਾ ਰਹੀ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨਾਲ ਜਿਸ ਤਰ੍ਹਾਂ ਦਾ ਰਵਈਆ ਕੀਤਾ ਜਾ ਰਿਹਾ ਹੈ ਉਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ- ਮਰਿਆਦਾ ਨੂੰ ਬਹੁਤ ਵੱਡੀ ਠੇਸ ਵੱਜੀ ਹੈ ਇਸ ਕਰਕੇ ਮੈਂ ਅੱਜ ਫੈਸਲਾ ਕੀਤਾ ਹੈ|

ਅਕਾਲ ਤਖ਼ਤ ਦੀ ਫ਼ਸੀਲ ਤੋਂ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਅਤੇ ਹੁਣ ਰਹਿ ਗਏ ਪੰਜ ਮੈਂਬਰਾਂ ਵੱਲੋਂ 18 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਵਿੱਚ ਸਮੁੱਚੇ ਪੰਜਾਬ ਵਾਸੀ ਵੱਧ ਚੜ ਕੇ ਸ਼ਮੂਲੀਅਤ ਕਰਨ ਤਾਂ ਕਿ ਖੇਤਰੀ ਪਾਰਟੀ ਦੁਬਾਰਾ ਚੜਦੀ ਕਲਾ ਜਾਵੇ|

Read More: Punjab News: ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਬਾਦਲ ਨੇ ਫੈਸਲਾ ਲੈਣ ਲਈ ਮੁੜ ਕੀਤੀ ਅਪੀਲ

Exit mobile version