ਚੰਡੀਗੜ੍ਹ, 28 ਸਤੰਬਰ 2024: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ (Shiromani Akali Dal Sudhar lehar) ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਜੀਡੀਅਮ ਅਤੇ ਐਗਜੈਕਟਿਵ ਦੀ ਪਿਛਲੇ ਦਿਨੀਂ ਹੋਈ ਬੈਠਕ ‘ਚ ਬਹੁਤ ਵਿਸਥਾਰ ਨਾਲ ਗੁਆਂਢੀ ਸੂਬਿਆਂ ‘ਚ ਚੋਣਾਂ ਬਾਰੇ ਚਰਚਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਸੂਬਿਆਂ ‘ਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਮਰਥਨ ਨਹੀ ਦਿੱਤਾ ਜਾਵੇਗਾ | ਇਹਨਾਂ ਚੋਣਾਂ ‘ਚ ਉਥੋਂ ਦੀ ਸਿੱਖ ਸੰਗਤ ਆਪਣੇ ਤੌਰ ‘ਤੇ ਫੈਂਸਲਾ ਕਰੇ ਕਿ ਕਿਸ ਉਮੀਦਵਾਰ ਜਾਂ ਪਾਰਟੀ ਨੂੰ ਸਮਰਥਨ ਦੇਣਾ ਹੈ।
ਇਸਦੇ ਨਾਲ ਹੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦੇ ਜੰਮੂ ਜਾਣ ਬਾਰੇ ਮੀਡੀਆ ‘ਚ ਸਾਹਮਣੇ ਆਈ ਖ਼ਬਰ ਨੋਟਿਸ ਲੈਂਦੇ ਹੋਏ ਆਪਣਾ ਸੁਧਾਰ ਲਹਿਰ (Shiromani Akali Dal Sudhar lehar) ਦਾ ਪੱਖ ਰੱਖਦਿਆਂ ਕਿਹਾ ਕਿ ਪ੍ਰੋਫੈਸਰ ਚੰਦੂਮਾਜਰਾ ਅਤੇ ਗਗਨਜੀਤ ਸਿੰਘ ਬਰਨਾਲਾ ਦਾ ਇਹ ਆਪਣਾ ਨਿੱਜੀ ਦੌਰਾ ਸੀ, ਲੇਕਿਨ ਇਸ ਸਬੰਧ ‘ਚ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇਗਾ ਕਿ ਇਸ ਦੌਰੇ ਦੀ ਕੀ ਵਜ੍ਹਾ ਸੀ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਦਾ ਇਹ ਫੈਂਸਲਾ ਹੈ ਕਿ ਜਦੋਂ ਤੱਕ ਸਿੱਖ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਾਂਗੇ।