Shiromani Akali Dal

ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਖ਼ਿਲਾਫ ਮੁੱਖ ਚੋਣ ਅਫਸਰ ਨੂੰ ਕੀਤੀ ਸ਼ਿਕਾਇਤ

ਚੰਡੀਗ੍ਹੜ 18 ਜੂਨ 2022: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ‘ਤੇ ਚੋਣ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ | ਇਸ ਸੰਬੰਧੀ ਅਕਾਲੀ ਦਲ ਨੇ ਕੁਲਦੀਪ ਸਿੰਘ ਧਾਲੀਵਾਲ ਦੀ ਮੁੱਖ ਚੋਣ ਅਫਸਰ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਸ਼ਿਕਾਇਤ ‘ਚ ਪੰਚਾਇਤ ਮੰਤਰੀ ‘ਤੇ ਧੂਰ ਦੇ ਕਾਲਜ ਵਿਚ ਚੋਣ ਪ੍ਰਚਾਰ ਕਰਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ‘ਚ ਵੋਟਾਂ ਮੰਗਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ, ਇਸ ਲਈ ਸਖ਼ਤ ਕਾਰਵਾਈ ਦੀ ਨਮੰਗ ਕੀਤੀ ਹੈ |

Shiromani Akali Dal

Scroll to Top