ਚੰਡੀਗੜ੍ਹ 09 ਮਾਰਚ 2022: ਯੂਕਰੇਨ ਤੇ ਰੂਸ ਦੋਨਾਂ ਵਿਚਕਾਰ ਜੰਗ ਵਿਚਕਾਰ PM ਮੋਦੀ ਦੀ ਪਹਿਲਕਦਮੀ ਸਦਕਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮਨੁੱਖੀ ਗਲਿਆਰੇ ਤੋਂ ਲੋਕਾਂ ਨੂੰ ਕੱਢਣ ਦਾ ਮੌਕਾ ਦਿੱਤਾ। ਇਸ ਦੌਰਾਨ ਭਾਰਤੀਆਂ ਦੇ ਨਾਲ ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਮਾਨਵਤਾਵਾਦੀ ਗਲਿਆਰੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ।ਇਸ ‘ਚ ਪਾਕਿਸਤਾਨੀ ਤੇ ਬੰਗਲਾਦੇਸ਼ ਦੇ ਨਾਗਰਿਕ ਸ਼ਾਮਲ ਹਨ | ਇਸ ਦੌਰਾਨ ਭਾਰਤ ਨੇ ਯੂਕਰੇਨ ਤੋਂ 9 ਬੰਗਲਾਦੇਸ਼ੀਆਂ ਨੂੰ ਵੀ ਬਚਾਇਆ , ਜਿਸ ਲਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੋਦੀ ਦਾ ਧੰਨਵਾਦ ਕੀਤਾ।
ਇਸਦੇ ਨਾਲ ਹੀ ਇੱਕ ਪਾਕਿਸਤਾਨੀ ਵਿਦਿਆਰਥਣ ਨੇ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਇਹ ਵਿਦਿਆਰਥਣ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਕਾਰਨ ਵਿਦਿਆਰਥੀ ਕੀਵ ਫਸ ਗਈ ਸੀ । ਉਹ ਭਾਰਤੀ ਦੂਤਾਵਾਸ ਦੀ ਮਦਦ ਨਾਲ ਸੁਰੱਖਿਅਤ ਸਥਾਨ ‘ਤੇ ਪਹੁੰਚ ਸਕੀ। ਅਜਿਹੇ ‘ਚ ਵਿਦਿਆਰਥੀ ਨੇ ਵੀਡੀਓ ਜਾਰੀ ਕਰਕੇ ਭਾਰਤੀ ਦੂਤਾਵਾਸ ਅਤੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਹੈ।
ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਰੇਸ਼ਨ ਗੰਗਾ ਤਹਿਤ ਕੇਂਦਰ ਨੇ ਹੁਣ ਤੱਕ 17,100 ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਹੈ।