Shashi Tharoor

ਤੇਲ-ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਸ਼ਸ਼ੀ ਥਰੂਰ ਨੇ ਕੇਂਦਰ ‘ਤੇ ਕੀਤੇ ਤਿੱਖੇ ਹਮਲੇ

ਚੰਡੀਗੜ੍ਹ 22 ਮਾਰਚ 2022: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ (Shashi Tharoor) ਨੇ ਤੇਲ ਅਤੇ ਗੈਸ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ । ਥਰੂਰ ਨੇ ਭਾਜਪਾ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ”ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਲਈ ਸਰਕਾਰ ਨੇ ਬਜ਼ਾਰ ਦੀਆਂ ਕੀਮਤਾਂ ‘ਚ ਦਖਲਅੰਦਾਜ਼ੀ ਕੀਤੀ ਹੈ ਅਤੇ ਇਸ ਤੋਂ ਤੁਰੰਤ ਬਾਅਦ ਕੀਮਤਾਂ ਫਿਰ ਤੋਂ ਵਧਾ ਦਿੱਤੀਆਂ ਗਈਆਂ ਹਨ ਜੋ ਠੀਕ ਨਹੀਂ ਹੈ |

ਇਸਦੇ ਨਾਲ ਹੀ ਸ਼ਸ਼ੀ ਥਰੂਰ (Shashi Tharoor) ਕਿਹਾ ਕਿ ਗੈਸ ਸਿਲੰਡਰ ‘ਤੇ ਜੋ ਕੀਮਤ ਅਦਾ ਕੀਤੀ ਜਾਂਦੀ ਹੈ, ਉਸ ਦਾ ਸਭ ਤੋਂ ਵੱਡਾ ਹਿੱਸਾ ਟੈਕਸ ਰੂਪ ‘ਚ ਹੁੰਦਾ ਹੈ। ਕਾਂਗਰਸ ਨੇਤਾ ਨੇ ਕਿਹਾ, ”ਜੇਕਰ ਸਰਕਾਰ ਸੱਚਮੁੱਚ ਹੀ ਭਾਰਤ ਦੇ ਆਮ ਆਦਮੀ ਦਾ ਦਰਦ ਘੱਟ ਕਰਨਾ ਚਾਹੁੰਦੀ ਹੈ ਤਾਂ ਕੀਮਤਾਂ ਵਧਾਉਣ ਦੀ ਬਜਾਏ ਉਨ੍ਹਾਂ ਨੂੰ ਟੈਕਸ ਘੱਟ ਕਰਨਾ ਚਾਹੀਦਾ ਸੀ।

ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਚੁਟਕੀ ਲਈ ਕਿ ਹੁਣ ਈਂਧਨ ਦੀਆਂ ਕੀਮਤਾਂ ‘ਤੇ ‘ਲਾਕਡਾਊਨ’ ਹਟਾ ਦਿੱਤਾ ਗਿਆ ਹੈ ਅਤੇ ਸਰਕਾਰ ਲਗਾਤਾਰ ਕੀਮਤਾਂ ਨੂੰ ‘ਵਿਕਾਸ’ ਕਰੇਗੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ਗੈਸ, ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਤੇ ‘ਲਾਕਡਾਊਨ’ ਹਟਾ ਲਿਆ ਗਿਆ ਹੈ। ਹੁਣ ਸਰਕਾਰ ਲਗਾਤਾਰ ਕੀਮਤਾਂ ਨੂੰ ‘ਵਿਕਾਸ’ ਕਰੇਗੀ। ਪ੍ਰਧਾਨ ਮੰਤਰੀ ਨੂੰ ਮਹਿੰਗਾਈ ਦੀ ਮਹਾਂਮਾਰੀ ਬਾਰੇ ਪੁੱਛੋ, ਉਹ ਕਹਿਣਗੇ ਕਿ ਥਾਲੀ ਵਜਾਓ।

Scroll to Top