ਚੰਡੀਗੜ੍ਹ 24 ਜਨਵਰੀ 2022: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ (Sharad Pawar) ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ | ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ| ਉਨ੍ਹਾਂ ਨੇ ਟਵੀਟ ਕੀਤਾ,”ਮੈਂ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ ਹਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ। ਮੈਂ, ਮੇਰੇ ਡਾਕਟਰ ਦੀ ਸਲਾਹ ਦੀ ਪਾਲਣਾ ਕਰ ਰਿਹਾ ਹਾ।”
ਇਸਦੇ ਨਾਲ ਹੀ ਪਵਾਰ (Sharad Pawar) ਨੇ ਕਿਹਾ,”ਮੈਂ ਕੁਝ ਦਿਨਾਂ ‘ਚ ਮੇਰੇ ਸੰਪਰਕ ‘ਚ ਆਏ, ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਅਤੇ ਪੂਰੀ ਚੌਕਸੀ ਵਰਤਣ ਦੀ ਅਪੀਲ ਕਰਦਾ ਹਾਂ।” ਮਹਾਰਾਸ਼ਟਰ ਦੀ ਸ਼ਿਵਸੈਨਾ ਦੀ ਅਗਵਾਈ ਵਾਲੀ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਸਰਕਾਰ ਦਾ ਹਿੱਸਾ ਰਾਕਾਂਪਾ ਅਤੇ ਕਾਂਗਰਸ ਵੀ ਹਨ।