July 7, 2024 5:06 pm
ਸਿਧਾਂਤ ਕਪੂਰ 'ਤੇ ਡਰੱਗਸ

ਸ਼ਕਤੀ ਕਪੂਰ ਦੇ ਪੁੱਤ ਸਿਧਾਂਤ ਕਪੂਰ ‘ਤੇ ਡਰੱਗਸ ਲੈਣ ਦਾ ਦੋਸ਼, ਪੁਲਿਸ ਨੇ ਲਿਆ ਹਿਰਾਸਤ ‘ਚ

ਨਵੀਂ ਦਿੱਲੀ 13 ਜੂਨ 2022: ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਪੁੱਤਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਦਾ ਡਰੱਗ ਮਾਮਲੇ ‘ਚ ਨਾਮ ਸਾਹਮਣੇ ਆਇਆ ਹੈ। ਸਿਧਾਂਤ ਕਪੂਰ ‘ਤੇ ਡਰੱਗਸ ਲੈਣ ਦਾ ਦੋਸ਼ ਲੱਗਾ ਹੈ ਜਿਸ ਦੇ ਤਹਿਤ ਉਹਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਸਿਧਾਂਤ ਕਪੂਰ 'ਤੇ ਡਰੱਗਸ

ਜਾਣਕਾਰੀ ਮੁਤਾਬਕ ਪੁਲਿਸ ਨੇ ਐਮਜੀ ਰੋਡ ‘ਤੇ ਇਕ ਹੋਟਲ ‘ਤੇ ਛਾਪੇਮਾਰੀ ਕੀਤੀ, ਜਿੱਥੇ ਪਾਰਟੀ ਹੋ ​​ਰਹੀ ਸੀ। ਸਿਧਾਂਤ ਕਪੂਰ ਸਮੇਤ 6 ਲੋਕ ਡਰੱਗਜ਼ ਟੈਸਟ ‘ਚ ਪਾਜ਼ੇਟਿਵ ਪਾਏ ਗਏ ਹਨ। ਪੁਲਿਸ ਨੇ ਉੱਥੇ ਛਾਪਾ ਮਾਰ ਕੇ ਉਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।