Shahbaz Sharif

ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ, ਜਾਣੋ ਭਾਰਤ ਬਾਰੇ ਉਨ੍ਹਾਂ ਦੇ ਵਿਚਾਰ

ਚੰਡੀਗੜ੍ਹ 11 ਅਪ੍ਰੈਲ 2022: ਪਾਕਿਸਤਾਨ ਨੂੰ ਇਮਰਾਨ ਖਾਨ ਤੋਂ ਬਾਅਦ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ | ਤੁਹਾਨੂੰ ਦਸ ਦਈਏ ਕਿ ਸ਼ਾਹਬਾਜ਼ ਸ਼ਰੀਫ (Shahbaz Sharif ) ਪਾਕਿਸਤਾਨ ਦੇ ਨਵੇਂ ਪੜ੍ਹਨ ਮੰਤਰੀ ਹੋਣਗੇ । ਸ਼ਾਹਬਾਜ਼ ਅੱਜ ਰਾਤ ਅੱਠ ਵਜੇ ਉਹ ਕਮਾਨ ਸੰਭਾਲਣਗੇ। ਦੂਜੇ ਪਾਸੇ ਪਾਕਿਸਤਾਨ ਦੇ ਕਈ ਸ਼ਹਿਰਾਂ ‘ਚ ਇਮਰਾਨ ਖਾਨ ਦੇ ਸਮਰਥਨ ‘ਚ ਪ੍ਰਦਰਸ਼ਨ ਹੋ ਰਹੇ ਹਨ। ਇਸਲਾਮਾਬਾਦ, ਕਰਾਚੀ, ਪੇਸ਼ਾਵਰ, ਮੁਲਤਾਨ, ਕਵੇਟਾ ਵਿਚ ਇਮਰਾਨ ਦੇ ਵਿਰੋਧੀਆਂ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਹੋ ਰਹੀ ਹੈ।

ਇਮਰਾਨ ਸਰਕਾਰ ਡਿੱਗਣ ਤੋਂ ਬਾਅਦ ਸ਼ਾਹਬਾਜ਼ ਦਾ ਬਿਆਨ

ਇਮਰਾਨ ਖਾਨ ਦੀ ਸਰਕਾਰ ਨੂੰ ਬੇਭਰੋਸਗੀ ਮਤਾ ਰਾਹੀਂ ਡੇਗਣ ਤੋਂ ਬਾਅਦ ਵੀ ਸ਼ਾਹਬਾਜ਼ ਨੇ ਭਾਰਤ ਬਾਰੇ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ, ‘ਅਸੀਂ ਭਾਰਤ ਨਾਲ ਸ਼ਾਂਤੀ ਚਾਹੁੰਦੇ ਹਾਂ, ਪਰ ਕਸ਼ਮੀਰ ਮੁੱਦੇ ਦੇ ਹੱਲ ਤੋਂ ਬਿਨਾਂ ਇਹ ਸੰਭਵ ਨਹੀਂ ਹੈ।’

ਸ਼ਾਹਬਾਜ਼ ਸ਼ਰੀਫ ਭਾਰਤ ਬਾਰੇ ਕੀ ਸੋਚਦੇ ਹਨ ?

Shahbaz Sharif

ਸ਼ਾਹਬਾਜ਼ ਸ਼ਰੀਫ (Shahbaz Sharif ) ਭਾਰਤ ਅਤੇ ਕਸ਼ਮੀਰ ਨੂੰ ਲੈ ਕੇ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੇ ਹਨ। ਅਪ੍ਰੈਲ 2018 ‘ਚ ਜਦੋਂ ਪਾਕਿਸਤਾਨ ‘ਚ ਚੋਣਾਂ ਚੱਲ ਰਹੀਆਂ ਸਨ ਤਾਂ ਸ਼ਾਹਬਾਜ਼ ਨੇ ਇਕ ਰੈਲੀ ‘ਚ ਕਿਹਾ ਸੀ, ‘ਸਾਡਾ ਖੂਨ ਉਬਲ ਰਿਹਾ ਹੈ। ਅਸੀਂ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣਾ ਜਾਰੀ ਰੱਖਾਂਗੇ।

ਉਸੇ ਸਾਲ ਸਿੰਗਾਪੁਰ ‘ਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਅਤੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੁਲਾਕਾਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ, ”ਜੇਕਰ ਅਮਰੀਕਾ ਅਤੇ ਉੱਤਰੀ ਕੋਰੀਆ ਪਰਮਾਣੂ ਹਮਲੇ ਦੇ ਕੰਢੇ ਤੋਂ ਵਾਪਸ ਆ ਸਕਦੇ ਹਨ ਤਾਂ ਕੋਈ ਕਾਰਨ ਨਹੀਂ ਹੈ ਕਿ ਭਾਰਤ ਅਤੇ ਪਾਕਿਸਤਾਨ ਅਜਿਹਾ ਕਿਉਂ ਨਾ ਕਰ ਸਕਣ ।

ਫਰਵਰੀ 2014 ਵਿੱਚ ਸ਼ਰੀਫ਼ ਨੇ ਕਿਹਾ ਸੀ, “ਭਾਰਤ ਅਤੇ ਪਾਕਿਸਤਾਨ ਦੇ ਵਪਾਰਕ ਸਬੰਧਾਂ ਵਿੱਚ ਸਭ ਤੋਂ ਵੱਡੀ ਰੁਕਾਵਟ ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਹਨ।” ਜਦੋਂ ਤੱਕ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸੁਰੱਖਿਆ ਨਹੀਂ ਹੁੰਦੀ, ਸਾਂਝੀ ਸੁਰੱਖਿਆ ਸੰਭਵ ਨਹੀਂ ਹੈ।2015 ਵਿੱਚ ਸ਼ਰੀਫ਼ ਨੇ ਕਿਹਾ ਸੀ ਕਿ ਭਾਰਤ ਵਿੱਚ ਕੁਝ ਕੱਟੜਪੰਥੀ ਪਾਕਿਸਤਾਨ ਨਾਲ ਚੰਗੇ ਸਬੰਧ ਨਹੀਂ ਚਾਹੁੰਦੇ ਹਨ। ਫਿਰ ਸ਼ਰੀਫ ਨੇ ਆਰ.ਐਸ.ਐਸ. ਸ਼ਰੀਫ਼ ਨੇ ਇਹ ਵੀ ਦੋਸ਼ ਲਾਇਆ ਸੀ ਕਿ ਭਾਰਤ ਬਲੋਚਿਸਤਾਨ ਵਿੱਚ ਵੱਖਵਾਦੀਆਂ ਦਾ ਸਮਰਥਨ ਕਰਦਾ ਹੈ। ਉਦੋਂ ਸ਼ਰੀਫ ਨੇ ਇਹ ਵੀ ਕਿਹਾ ਸੀ ਕਿ ਦੋਵਾਂ ਦੇਸ਼ਾਂ ਨੂੰ ਦੋਸ਼ਾਂ ਦੀ ਖੇਡ ਬੰਦ ਕਰਕੇ ਰਿਸ਼ਤੇ ਸੁਧਾਰਨ ਲਈ ਕੰਮ ਕਰਨਾ ਚਾਹੀਦਾ ਹੈ।

 

ਭਾਰਤ ‘ਤੇ ਇਸਦਾ ਕੀ ਪ੍ਰਭਾਵ ਪਵੇਗਾ ?

ਵਿਦੇਸ਼ ਮਾਮਲਿਆਂ ਦੇ ਮਾਹਿਰ ਡਾਕਟਰ ਪ੍ਰਦੀਪ ਕਹਿੰਦੇ ਹਨ, ‘ਇਮਰਾਨ ਖਾਨ ਦੇ ਆਉਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਵੀ ਤਣਾਅਪੂਰਨ ਹੋ ਗਏ ਸਨ। ਸ਼ਾਹਬਾਜ਼ ਦੇ ਆਉਣ ਤੋਂ ਬਾਅਦ ਘੱਟੋ-ਘੱਟ ਗੱਲਬਾਤ ਦਾ ਰਾਹ ਤਾਂ ਖੁੱਲ੍ਹ ਸਕਦਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਕੋਈ ਖਾਸ ਪ੍ਰਭਾਵ ਪੈਣ ਦੀ ਉਮੀਦ ਨਹੀਂ ਹੈ।

Scroll to Top