Site icon TheUnmute.com

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾਮਨਜ਼ੂਰ ਕਰਨ SGPC ਪ੍ਰਧਾਨ: ਐਗਜੈਕਟਿਵ ਮੈਂਬਰ

ਚੰਡੀਗੜ੍ਹ 16 ਅਕਤੂਬਰ 2024: ਅੱਜ ਇਥੋਂ ਜਾਰੀ ਬਿਆਨ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰਾਂ ਜਥੇਦਾਰ ਜਸਵੰਤ ਸਿੰਘ ਪੂੜੈਣ, ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਬੀਬੀ ਮਲਕੀਤ ਕੌਰ ਕਮਾਲਪੁਰ ਵੱਲੋਂ ਸਾਂਝੇ ਬਿਆਨ ‘ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਨਾ ਕਰਨ ਦੀ ਅਪੀਲ ਕੀਤੀ ਹੈ |

ਇਨ੍ਹਾਂ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਬਿਲਕੁਲ ਸਿੱਖੀ ਸਿਧਾਂਤਾਂ ਉਲਟ ਹੈ। ਇਸ ਕਿਸਮ ਦੇ ਵਰਤਾਰਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੇ ਤਖ਼ਤ ਸਹਿਬਾਨ ਦੀ ਮਾਣ-ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ। ਮੈਂਬਰਾਂ ਨੇ ਬਾਕੀ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਇਸ ਮਸਲੇ ‘ਤੇ ਸਾਰੇ ਇੱਕਜੁਟਤਾ ਨਾਲ ਇਸ ਵਰਤਾਰੇ ਦਾ ਵਿਰੋਧ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਇਹ ਲੋਕ ਬਾਜ਼ ਨਹੀਂ ਆਉਂਦੇ ਤਾਂ ਸਮਾਂ ਤਹਿ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਰਬੱਤ ਖਾਲਸਾ ਸੱਦਣ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇ ਤਾਂ ਕਿ ਸਮੁੱਚੇ ਸਿੱਖ ਪੰਥ ਤੋਂ ਸੇਧ ਲਈ ਜਾ ਸਕੇ। ਉਨ੍ਹਾਂ ਕਿਹਾ ਇਸ ਲੜਾਈ ਨੂੰ ਉਸ ਸਮੇਂ ਤੱਕ ਜਾਰੀ ਰੱਖੀ ਜਾਵੇ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਹਿਬਾਨ ਦੇ ਜਥੇਦਾਰ ਸਹਿਬਾਨ ਦੇ ਸੇਵਾ ‘ਤੇ ਬਿਠਾਉਣ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਨਹੀ ਬਣ ਜਾਂਦੇ।

ਇਨ੍ਹਾਂ ਮੈਂਬਰਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸਿਧਾਤਾਂ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਜੇਕਰ ਅਸੀ ਹੁਣ ਵੀ ਨਾ ਜਾਗੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ। ਕਿਉਂਕਿ ਸਿੱਖ ਲੋਕਾਂ ਦੀਆਂ ਬਹੂ-ਬੇਟੀਆਂ ਬਚਾਉਂਦੇ ਆਏ ਹਨ ਤੇ ਅੱਜ ਸਾਡੇ ਤਖ਼ਤਾਂ ਦੇ ਜਥੇਦਾਰ ਸਾਹਿਬ ਦੇ ਪਰਿਵਾਰ ਮਹਿਫੂਜ ਨਹੀ ਰਹੇ ਸਾਡੇ ਲਈ ਡੁੱਬ ਮਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਅਜਿਹੀ ਗੁੰਡਾਗਰਦੀ ਵਾਲੀ ਵਿਰਤੀ ਨੂੰ ਉਖਾੜ ਸੁੱਟਿਆ ਜਾਵੇ |

Exit mobile version