Site icon TheUnmute.com

Amritsar News: ਸ਼੍ਰੋਮਣੀ ਕਮੇਟੀ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਸੇਵਾਦਾਰਾਂ ਦੇ ਨਾਲ ਕੀਤੀ ਬੈਠਕ

Sri Darbar Sahib

ਅੰਮ੍ਰਿਤਸਰ, 25 ਜੂਨ 2024: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਅੱਜ ਸਾਰੇ ਪਰਿਕਰਮਾ ਦੇ ਸਮੂਹ ਸੇਵਾਦਾਰਾਂ ਨਾਲ ਬੈਠਕ ਕੀਤੀ | ਇਸਦੇ ਨਾਲ ਸ੍ਰੀ ਦਰਬਾਰ ਸਾਹਿਬ (Sri Darbar Sahib) ਦੀ ਪਰਿਕਰਮਾ ਦੇ ਸਮੂਹ ਸੇਵਾਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਗੱਲਬਾਤ ਕੀਤੀ ਗਈ ਹੈ |

ਇਸ ਦੌਰਾਨ ਸ਼੍ਰੋਮਣੀ ਕਮੇਟੀ ਸ੍ਰੀ ਹਰਿਮੰਦਰ ਸਾਹਿਬ (Sri Darbar Sahib) ‘ਚ ਜਿਹੜੇ ਸੇਵਾਦਾਰ 24 ਘੰਟੇ ਦਿਨ ਰਾਤ ਅੰਦਰ ਪਰਿਕਰਮਾ ‘ਚ ਸੇਵਾ ਨਿਭਾਉਂਦੇ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਲਏ ਗਏ ਹਨ | ਸ਼੍ਰੋਮਣੀ ਕਮੇਟੀ ਨੇ ਬੈਠਕ ਦੌਰਾਨ ਕਿਹਾ ਕਿ ਸੇਵਾਦਾਰਾਂ ਨੂੰ ਬਾਹਰੋਂ ਆਉਣ ਵਾਲੀ ਸੰਗਤ ਨਾਲ ਚੰਗਾ ਵਤੀਰਾ ਕਰਨਾ ਹੈ ਅਤੇ ਸਤਿਕਾਰ ਦੇਣਾ ਹੈ |

ਇਸਦੇ ਨਾਲ ਹੀ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੱਚਖੰਡ ਹਰਿਮੰਦਰ ਸਾਹਿਬ ‘ਚ ਗੁਰੂ ਘਰ ਦੀ ਮਰਿਯਾਦਾ ਬਣਾਏ ਰੱਖਣ | ਸ਼੍ਰੋਮਣੀ ਕਮੇਟੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਫੋਟੋਗ੍ਰਾਫੀ ਨਾ ਕਰਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਸੇਵਾਦਾਰ ਰੋਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਆ ਕੇ ਸੰਪਰਕ ਕਰਨ।

Exit mobile version