ਚੰਡੀਗ੍ਹੜ 09 ਨਵੰਬਰ 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦਾ ਜਨਰਲ ਇਜਲਾਸ ਹੋ ਗਿਆ ਹੈ, ਜਿਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ ਨਵੇਂ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਮੌਕੇ ’ਤੇ ਹਾਜ਼ਰ ਕੁੱਲ 146 ਮੈਂਬਰਾਂ ਨੇ ਵੋਟਾਂ ਪਾਈਆਂ, ਜਿੰਨ੍ਹਾ ਵਿੱਚ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੂੰ 104 ਵੋਟਾਂ ਅਤੇ ਬੀਬੀ ਜਗੀਰ ਨੂੰ 42 ਵੋਟਾਂ ਮਿਲੀਆਂ ਹਨ | ਚੋਣ ਵਿਚ ਕੁੱਲ 157 ਵਿਚੋਂ 11 ਮੈਂਬਰ ਗੈਰ-ਹਾਜ਼ਰ ਰਹੇ | ਇਸਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ, ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ (ਫਤਿਹਗੜ੍ਹ ਸਾਹਿਬ), ਗੁਰਚਰਨ ਸਿੰਘ ਗਰੇਵਾਲ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ |
ਐਡੋਵੋਕੇਟ ਹਰਜਿੰਦਰ ਸਿੰਘ ਧਾਮੀ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ | ਜਿਕਰਯੋਗ ਹੈ ਕਿ ਬੀਬੀ ਜਗੀਰ ਕੌਰ (Bibi Jagir Kaur) ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਸੀ, ਜਿਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ |
ਇਸ ਮੌਕੇ ਪਈਆਂ ਵੋਟਾਂ ਦਾ ਵੇਰਵਾ:
1. ਪ੍ਰਧਾਨ ਦੀ ਚੋਣ
ਕੁੱਲ ਪਈਆਂ ਵੋਟਾਂ – 146
ਸ. ਹਰਜਿੰਦਰ ਸਿੰਘ ਧਾਮੀ – 104
ਬੀਬੀ ਜਗੀਰ ਕੌਰ – 42
ਬਾਕੀ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ
2. ਸੀਨੀਅਰ ਮੀਤ ਪ੍ਰਧਾਨ
ਸ. ਬਲਦੇਵ ਸਿੰਘ ਕਾਇਮਪੁਰ
3. ਜੂਨੀਅਰ ਮੀਤ ਪ੍ਰਧਾਨ
ਸ. ਅਵਤਾਰ ਸਿੰਘ ਰਿਆ
4. ਜਨਰਲ ਸਕੱਤਰ
ਭਾਈ ਗੁਰਚਰਨ ਸਿੰਘ ਗਰੇਵਾਲ
5. 11-ਮੈਂਬਰੀ ਅੰਤ੍ਰਿੰਗ ਕਮੇਟੀ
1. ਸ. ਮੋਹਨ ਸਿੰਘ ਬੰਗੀ
2. ਸ. ਜਰਨੈਲ ਸਿੰਘ ਕਰਤਾਰਪੁਰ
3. ਸ. ਸੁਰਜੀਤ ਸਿੰਘ ਤੁਗਲਵਾਲ
4. ਸ. ਬਾਵਾ ਸਿੰਘ ਗੁਮਾਨਪੁਰਾ
5. ਬੀਬੀ ਗੁਰਿੰਦਰ ਕੌਰ ਭੋਲੂਵਾਲ
6. ਸ. ਗੁਰਨਾਮ ਸਿੰਘ ਜੱਸਲ
7. ਸ. ਪਰਮਜੀਤ ਸਿੰਘ ਖਾਲਸਾ
8. ਸ. ਸ਼ੇਰ ਸਿੰਘ ਮੰਡਵਾਲਾ
9. ਬਾਬਾ ਗੁਰਪ੍ਰੀਤ ਸਿੰਘ ਰੰਧਾਵਾ
10. ਸ. ਭੁਪਿੰਦਰ ਸਿੰਘ ਅਸੰਧ
11. ਸ. ਮਲਕੀਤ ਸਿੰਘ ਚੰਗਾਲ