Site icon TheUnmute.com

ਹਿਸਾਰ ‘ਚ 18.6 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਸੈਕਸ ਸ਼ੋਰਟਿੰਗ ਲੈਬੋਰੇਟਰੀ

Sex sorting laboratory

ਚੰਡੀਗੜ੍ਹ, 06 ਫਰਵਰੀ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਿਸਾਰ ਵਿੱਚ ਸਥਿਤ “ਸ਼ਪਰਮ ਪ੍ਰੋਡਕਸ਼ਨ ਸੈਂਟਰ” ‘ਚ “ਸੈਕਸ ਸ਼ੋਰਟਿੰਗ ਲੈਬੋਰੇਟਰੀ” (Sex sorting laboratory) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ “ਰਾਸ਼ਟਰੀ ਡੇਅਰੀ ਵਿਕਾਸ ਬੋਰਡ” ਰਾਹੀਂ ਸਥਾਪਿਤ ਕੀਤੀ ਜਾ ਰਹੀ ਇਹ ਲੈਬੋਰੇਟਰੀ (Sex sorting laboratory) ਦੇਸ਼ ਦੀ “ਵਿਕਸਤ ਬੋਵਾਈਨ ਸੈਕਸ ਸੌਰਟਡ ਸੀਮਨ ਪ੍ਰੋਡਕਸ਼ਨ ਤਕਨਾਲੋਜੀ” ਦੁਆਰਾ ਸਥਾਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਹਿਸਾਰ ‘ਚ ਸਥਾਪਿਤ ਕੀਤੀ ਜਾਣ ਵਾਲੀ ਇਸ “ਸੈਕਸਡ ਸੌਰਟਡ ਸੀਮਨ ਲੈਬ” ਲਈ 1863 ਲੱਖ ਰੁਪਏ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਲੈਬ ਸੂਬੇ ‘ਚ ਜਾਨਵਰਾਂ ਦੀ ਨਸਲ ਸੁਧਾਰਨ ‘ਚ ਬਹੁਤ ਲਾਭਦਾਇਕ ਹੋਵੇਗੀ।

Read More: ਅਰਾਵਲੀ ਖੇਤਰ ‘ਚ ਹਰੇ ਭਰੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਯੋਜਨਾ: ਰਾਓ ਨਰਬੀਰ ਸਿੰਘ

Exit mobile version