Site icon TheUnmute.com

ਪਟਿਆਲਾ ਦੇ ਬਾਈ ਨੰਬਰ ਫਾਟਕ ‘ਤੇ ਬੇਕਾਬੂ ਹੋਈ ਥਾਰ ਨੇ ਭੰਨੀਆਂ ਕਈ ਗੱਡੀਆਂ, ਜ਼ੋਖਮ ‘ਚ ਪਾਈ ਲੋਕਾਂ ਦੀ ਜਾਨ

Leela Bhawan Chowk

ਪਟਿਆਲਾ 20 ਅਕਤੂਬਰ 2022: ਪਟਿਆਲਾ ਦੇ ਲੀਲਾ ਭਵਨ ਚੌਂਕ (Leela Bhawan Chowk) ਤੋਂ ਲੈ ਕੇ 22 ਨੰਬਰ ਫਾਟਕ ਤੱਕ ਇੱਕ ਥਾਰ ਗੱਡੀ ਚਲਾ ਰਹੇ ਨੌਜਵਾਨ ਨੇ ਜਿੱਥੇ ਆਪਣੀ ਅਤੇ ਲੋਕਾਂ ਦੀ ਜਾਨ ਜ਼ੋਖਮ ਵਿਚ ਪਾਈ, ਉੱਥੇ ਹੀ ਕਾਫ਼ੀ ਲੋਕਾਂ ਦਾ ਨੁਕਸਾਨ ਵੀ ਕਰ ਦਿੱਤਾ | ਇਸ ਨੌਜਵਾਨ ਨੇ ਆਪਣੀ ਥਾਰ ਨਾਲ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ | ਉੱਥੇ ਹੀ ਕਈ ਲੋਕਾਂ ਦੇ ਉੱਤੇ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਨੇ ਇਸ ਗੱਡੀ ਤੇ ਪਥਰਾਅਬਾਜ਼ੀ ਕਰ ਦਿੱਤੀ |

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਧੁੱਤ ਸੀ ਅਤੇ ਨਸ਼ਾ ਕਰਕੇ ਇਹ ਗੱਡੀ ਚਲਾ ਰਿਹਾ ਸੀ ਜਿਸ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ | ਇਸ ਦੌਰਾਨ 22 ਨੰਬਰ ਫਾਟਕ ਦੇ ਨੀਚੇ ਕਾਫ਼ੀ ਦੁਕਾਨਦਾਰਾਂ ਦਾ ਨੁਕਸਾਨ ਹੋ ਗਿਆ | ਉਨ੍ਹਾਂ ਕਿਹਾ ਕਿ ਬੜੀ ਮੁਸ਼ਕਲ ਨਾਲ ਇਸ ਗੱਡੀ ਚਾਲਕ ‘ਤੇ ਕਾਬੂ ਪਾਇਆ ਗਿਆ | ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਨੂੰ ਜੋਖਮ ਵਿੱਚ ਪਾਉਣ ਵਾਲੇ ਇਸ ਨੌਜਵਾਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ |

ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਐਸਐਚਓ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਲੀਲਾ ਭਵਨ ਚੌਂਕ ਤੋਂ ਉਨ੍ਹਾਂ ਨੂੰ ਸ਼ਿਕਾਇਤ ਆਈ ਸੀ ਕਿ ਕੁਝ ਨੌਜਵਾਨ ਗੱਡੀ ਗ਼ਲਤ ਢੰਗ ਨਾਲ ਚਲਾ ਕੇ ਲੋਕਾਂ ਨੁਕਸਾਨ ਕਰ ਰਹੇ ਹਨ ਅਤੇ ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਪਾਇਆ ਗਿਆ ਕਿ ਇਹ ਨੌਜਵਾਨਾਂ ਨੇ ਕਾਫੀ ਲੋਕਾਂ ਨੂੰ ਹਿੱਟ ਕੀਤਾ | ਉਨ੍ਹਾਂ ਦੱਸਿਆ ਕਿ ਇਸ ਗੱਡੀ ਵਿੱਚ ਤਿੰਨ ਦੇ ਕਰੀਬ ਨੌਜਵਾਨ ਸਵਾਰ ਸਨ | ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਮੈਡੀਕਲ ਲਈ ਹਸਪਤਾਲ ਵਿਖੇ ਭੇਜਿਆ ਗਿਆ ਹੈ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Exit mobile version