Site icon TheUnmute.com

ਪੰਜਾਬ ‘ਚ ਦੇਸੀ ਘਿਓ ਤੇ ਦੁੱਧ ਦੇ ਕਈਂ ਸੈਂਪਲ ਫੇਲ, ਪੰਜਾਬ ਸਰਕਾਰ ਦੀ ਜਾਂਚ ‘ਚ ਖ਼ੁਲਾਸਾ

Milk

ਚੰਡੀਗੜ੍ਹ, 21 ਅਗਸਤ 2024: ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪੰਜਾਬ ‘ਚ ਲਏ ਗਏ ਦੇਸੀ ਘਿਓ ਅਤੇ ਦੁੱਧ (Milk) ਦੇ ਕਈ ਸੈਂਪਲ ਫੇਲ ਹੋਏ ਹਨ | ਲਏ ਗਏ ਸੈਂਪਲਾ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ 2023-24 ‘ਚ ਦੇਸੀ ਘਿਓ ਦੇ 21 ਫੀਸਦੀ ਅਤੇ ਦੁੱਧ ਦੇ 13.6 ਫੀਸਦੀ ਸੈਂਪਲ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ। ਇਸਦੇ ਨਾਲ ਹੀ ਦੁੱਧ ਦੇ 929 ਸੈਂਪਲਾਂ ‘ਚ ਮਿਲਾਵਟ ਪਾਈ ਗਈ ਹੈ |

ਪੰਜਾਬ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ‘ਚ ਦੁੱਧ (Milk) ਦੇ 646 ਸੈਂਪਲ ਲਏ, ਜਿਨ੍ਹਾਂ ‘ਚੋਂ 88 ਸੈਂਪਲ ਫੇਲ ਹੋਏ ਹਨ । ਇਸਦੇ ਨਾਲ ਹੀ ਖੋਏ ਦੇ 26 ਫੀਸਦੀ ਸੈਂਪਲ ਫੇਲ੍ਹ ਹੋਏ ਹਨ। ਜਾਣਕਾਰੀ ਮੁਤਾਬਕ ਪਿਛਲੇ 3 ਸਾਲਾਂ ‘ਚ ਦੁੱਧ ਦੇ 20988 ਸੈਂਪਲ ਲਏ , ਜਿਨ੍ਹਾਂ ‘ਚੋਂ 3712 ਸੈਂਪਲ ਫੇਲ ਪਾਏ ਗਏ। ਇਸ ਦੌਰਾਨ ਸਾਲ 2023-24 ‘ਚ ਕੁੱਲ 6041 ਦੁੱਧ ਦੇ ਸੈਂਪਲ ਲਏ, ਜਿਨ੍ਹਾਂ ‘ਚ 929 ਸੈਂਪਲਾਂ ‘ਚ ਮਿਲਾਵਟ ਪਾਈ ਗਈ ਹੈ |

ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਸਾਲ 2023-24 ‘ਚ 1577 ਸਿਵਲ ਕੇਸ ਦਾਇਰ ਕੀਤੇ, ਜਿਨ੍ਹਾਂ ‘ਚ 76 ਕੇਸਾਂ ‘ਚ ਅਪਰਾਧਿਕ ਕਾਰਵਾਈ ਕੀਤੀ ਹੈ। ਇਥੋਂ ਤੱਕ ਕੇ ਪੂਜਾ ‘ਚ ਵਰਤਿਆ ਜਾਣ ਵਾਲਾ ਘਿਓ ਵੀ ਸੁੱਧ ਨਹੀਂ, ਉਸਦੇ ਵੀ ਸੈਂਪਲ ਫੇਲ ਪਾਏ ਗਏ ਹਨ | ਇਨ੍ਹਾਂ ‘ਚ ਜ਼ਿਆਦਾਤਰ ਪਾਣੀ ਅਤੇ ਰਿਫਾਇੰਡ ਦੀ ਮਿਲਾਵਟ ਸਾਹਮਣੇ ਆਈ ਹੈ |

Exit mobile version