Site icon TheUnmute.com

ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਦੇ ਮੱਦੇਨਜ਼ਰ ਕਈਂ ਉਡਾਣਾਂ ਰੱਦ

ਰੂਸ ਅਤੇ ਯੂਕਰੇਨ

ਚੰਡੀਗੜ੍ਹ 13 ਫਰਵਰੀ 2022: ਰੂਸ ਅਤੇ ਯੂਕਰੇਨ ‘ ਤਣਾਅ ਦੇ ਮੱਦੇਨਜ਼ਰ ਕੁਝ ਜਹਾਜ਼ ਕੰਪਨੀਆਂ ਨੇ ਯੂਕਰੇਨ ਜਾਣ ਵਾਲੀਆਂ ਆਪਣੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਹਨ ਜਾਂ ਉਨ੍ਹਾਂ ਦਾ ਮਾਰਗ ਦੂਜੀ ਮੰਜ਼ਿਲ ਵੱਲ ਬਦਲ ਦਿੱਤਾ ਹੈ। ਇਸ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਹਫ਼ਤੇ ਦੇ ਅੰਤ ‘ਚ ਕਰੀਬ ਇਕ ਘੰਟੇ ਤੱਕ ਹੋਈ ਫੋਨ ‘ਤੇ ਗੱਲ਼ਬਾਤ ‘ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਯੂਕਰੇਨ ‘ਤੇ ਹਮਲਾ ਕਰਨ ਨਾਲ ਵਪਾਰਕ ਪੱਧਰ ‘ਤੇ ਜਾਨ-ਮਾਲ ਦਾ ਨੁਕਸਾਨ ਹੋਵੇਗਾ।

ਦੋਵਾਂ ਦੇਸ਼ਾਂ ਦੇ ਰਾਸ਼ਟਰਪਤੀ ਦਰਮਿਆਨ ਗੱਲਬਾਤ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ ਦੀ ਇਸ ਗੱਲ ਨੂੰ ਚਿਤਾਵਨੀ ਦੇਣ ਦੇ ਇਕ ਦਿਨ ਬਾਅਦ ਹੋਈ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕੀ ਖ਼ੁਫੀਆ ਜਾਣਕਾਰੀ ਦੱਸਦੀ ਹੈ ਕਿ ਰੂਸ ਕੁਝ ਦਿਨਾਂ ਦੇ ਅੰਦਰ ਹਮਲਾ ਕਰ ਸਕਦਾ ਹੈ। ਰੂਸ ਨੇ ਹਮਲੇ ਦੇ ਆਪਣੇ ਇਰਾਦੇ ਤੋਂ ਇਨਕਾਰ ਕੀਤਾ ਹੈ ਪਰ ਯੂਕ੍ਰੇਨ ਦੀ ਸਰਹੱਦ ਨੇੜੇ ਆਪਣੇ 1,00,000 ਤੋਂ ਜ਼ਿਆਦਾ ਫੌਜੀਆਂ ਨੂੰ ਜਮ੍ਹਾ ਕਰ ਰੱਖਿਆ ਹੈ।

Exit mobile version