July 7, 2024 4:35 pm
ਏਅਰ ਇੰਡੀਆ

ਏਅਰ ਇੰਡੀਆ ਸਮੇਤ ਕਈਂ ਏਅਰਲਾਈਨਸ ਨੇ ਟਿਕਟਾਂ ਦੀ ਕੀਮਤਾਂ ‘ਚ ਕੀਤਾ ਵਾਧਾ

ਚੰਡੀਗੜ੍ਹ 04 ਮਾਰਚ 2022: ਦੇਸ਼ ‘ਚ ਹਵਾਈ ਸਫਰ ਦੀ ਕੀਮਤਾਂ ‘ਚ ਵਾਧੇ ਕਾਰਨ ਹੁਣ ਹਵਾਈ ਸਫ਼ਰ ਕਰਨਾ ਮਹਿੰਗਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਏਅਰ ਇੰਡੀਆ ਦੀ ਟਿਕਟ ਜੋ ਦਿੱਲੀ ਮੁੰਬਈ ਵਿਚਕਾਰ 2500 ਰੁਪਏ ਦੀ ਸੀ, ਹੁਣ ਉਸਦੀ ਕੀਮਤ ਵੱਧ ਕੇ 4000 ਰੁਪਏ ਕਰ ਦਿੱਤੀ ਹੈ । ਇੰਡੀਗੋ ਦੀ ਯਾਤਰਾ ਲਈ ਇਹੀ ਟਿਕਟ 6000 ਰੁਪਏ ਹੈ। ਟਿਕਟਾਂ ਦੀ ਕੀਮਤ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਇਹ ਹੈ ਕਿ ATF 26 ਫੀਸਦੀ ਮਹਿੰਗਾ ਹੋ ਗਿਆ ਹੈ। ਦੂਜਾ ਕਾਰਨ 80 ਤੋਂ 90% ਸੀਟਾਂ ਦੀ ਵਿਕਰੀ ਹੈ।

 

ਜ਼ਿਕਰਯੋਗ ਹੈ ਕਿ ਐਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਸਾਲ 2022 ਦੀ ਸ਼ੁਰੂਆਤ ਤੋਂ ਹਰ 15 ਦਿਨਾਂ ਬਾਅਦ ਵਧ ਰਿਹਾ ਹੈ। ਹੁਣ ਪੰਜਵੀਂ ਵਾਰ 3.30 ਫੀਸਦੀ ਦੇ ਵਾਧੇ ਤੋਂ ਬਾਅਦ, ਇਸ ਸਾਲ ATF ‘ਚ 26% ਦਾ ਵਾਧਾ ਹੋਇਆ ਹੈ।