Site icon TheUnmute.com

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਵੱਲੋਂ ਸੱਤ ਮਤੇ ਕੀਤੇ ਪਾਸ

ਅਕਾਲੀ ਦਲ

ਚੰਡੀਗੜ੍ਹ, 10 ਮਾਰਚ 2025: ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਅੱਜ ਚੰਡੀਗੜ ਵਿਖੇ ਅਹਿਮ ਬੈਠਕ ਕੀਤੀ। ਇਸ ਬੈਠਕ ਦੌਰਾਨ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ 7 ਮਤੇ ਪਾਸ ਕੀਤੇ ਗਏ ਹਨ।

ਪਹਿਲ ਮਤਾ: ਪਹਿਲਾ ਮਤੇ ‘ਚ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ, ਜਿਸ ਨਾਲ ਸਿੱਖਾਂ ਦੇ ਮਨ ਗਹਿਰੀ ਠੇਸ ਪੁੱਜੀ ਹੈ, ਇਸ ‘ਤੇ ਨਿੰਦਾ ਮਤਾ ਪਾਸ ਕੀਤਾ ਗਿਆ ਹੈ।

ਦੂਜਾ ਮਤਾ: ਦੂਜਾ ਮਤਾ ਪਾਸ ਕਰਦਿਆਂ ਸਾਰੀ ਇਕੱਤਰਤਾ ਦੀ ਮੰਗ ਹੈ ਕਿ ਜਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁਤ ਜਰੂਰੀ ਹੈ, ਘੱਟੋ-ਘੱਟ ਜਨਰਲ ਇਜਲਾਸ ‘ਚ ਪਾਸ ਹੋਣ ਤੋਂ ਬਾਅਦ ਸੇਵਾ ਦਿੱਤੀ ਜਾ ਸਕੇ ਤੇ ਸੇਵਾਮੁਕਤ ਕੀਤਾ ਜਾ ਸਕੇ।

ਤੀਜਾ ਮਤਾ: ਇਸ ਇਕੱਤਰਤਾ ਨੇ ਐਸਜੀਪੀਸੀ (SGPC) ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ, ਅੰਤ੍ਰਿੰਗ ਕਮੇਟੀ ‘ਚ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਸੁਲਤਾਨ ਨੂੰ ਹਟਾਉਣ ਵਾਲੇ ਦੋਵੇਂ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ ਤਾਂ ਸਿੱਖ ਪੰਥ ਦੇ ਰੋਸ ਨੂੰ ਠੰਡਾ ਕੀਤਾ ਜਾ ਸਕੇ।

ਚੌਥਾ ਮਤਾ: ਲੀਡਰਸ਼ਿਪ ਨੇ ਚੌਥਾ ਮਤਾ ਪਾਸ ਕਰਦਿਆਂ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਅਤੇ ਖ਼ਾਸ ਕਰ 2 ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ।

ਪੰਜਵਾਂ ਮਤਾ: ਲੀਡਰਸ਼ਿਪ ਨੇ ਪੰਜਵੇਂ ਮਤੇ ਸਿੱਖ ਜੱਥੇਬੰਦੀਆਂ, ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ, ਦਮਦਮੀ ਟਕਸਾਲ ਤਮਾਮ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਕਿ ਇੱਕਠੇ ਹੋ ਕੇ ਇਨ੍ਹਾਂ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜਥੇਬੰਦੀਆਂ ਨੂੰ ਲਾਮਬੰਦ ਕਰਨ ਦੇ ਉਪਰਾਲੇ ਕਰਨ।

ਛੇਵਾਂ ਮਤਾ: ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ 7 ਮੈਂਬਰੀ ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਵੱਲੋਂ ਅਰਦਾਸ ‘ਚ ਤੈਅ ਕੀਤਾ ਸੀ ਕਿ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਹੈ ਤੇ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ‘ਚ ਭਰਤੀ ਸ਼ੁਰੂ ਕਰਨ ਦੇ ਸਮਾਗਮ ‘ਚ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਪਹੁੰਚਣ।

ਸੱਤਵਾਂ ਮਤਾ: ਸਤਵੇਂ ਮਤੇ ‘ਚ ਜਿਹੜੀ ਲੀਡਰਸ਼ਿਪ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਚੁੱਕੀ ਹੈ, ਜਿਸ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਪੱਧਰ ‘ਤੇ ਲੀਡਰਸ਼ਿਪ ਨੇ ਪ੍ਰੈਸ ਰਾਹੀ ਜਾਂ ਸੋਸ਼ਲ ਮੀਡੀਆ ਰਾਹੀ ਸਟੈਂਡ ਸਪਸੱਟ ਕੀਤਾ ਹੈ, ਉਨ੍ਹਾਂ ਸਾਰੇ ਆਗੂਆਂ ਸਾਹਿਬਾਨਾਂ ਦਾ ਅੱਜਦੀ ਇਕਤੱਰਤਾ ਨੇ ਵਿਸ਼ੇਸ਼ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਅਤੇ ਸਮੁੱਚੀ ਲੀਡਰਸਿਪ ਨੇ ਵੀ ਅਹਿਦ ਲਿਆ ਕਿ ਅਜਿਹੇ ਪੰਥਕ ਹਿਤੈਸ਼ੀਆਂ ਲੀਡਰ ਸਹਿਬਾਨ, ਜਿਨ੍ਹਾਂ ਨੇ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਰੱਦ ਕੀਤਾ ਹੈ, ਉਹਨਾਂ ਸਭ ਨਾਲ ਤਾਲਮੇਲ ਕਰਕੇ ਇੱਕ ਸਟੇਜ ‘ਤੇ ਇੱਕਠਾ ਕੀਤਾ ਜਾਵੇ।

ਅੱਜ ਦੀ ਇਕਤੱਰਤਾ ‘ਚ ਪੰਥਕ ਹਲਕਿਆਂ ਦੀ ਘਟਨਾਵਾਂ ‘ਤੇ ਜਿੱਥੇ ਨਜਰਸਾਨੀ ਕੀਤੀ, ਉਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ‘ਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ। ਅੱਜ ਦੀ ਇਕਤੱਰਤਾ ਜਿਨ੍ਹਾਂ ‘ਚ ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਜਥੇ ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ, ਸਰਵਣ ਸਿੰਘ ਫਿਲੌਰ, ਪ੍ਰਕਾਸ਼ ਚੰਦ ਗਰਗ, ਜਸਟਿਸ ਨਿਰਮਲ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸੁਖਵਿੰਦਰ ਸਿੰਘ ਔਲਖ, ਮਿੱਠੀ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਰਣਧੀਰ ਸਿੰਘ ਰੱਖੜਾ, ਤੇਜਿੰਦਰਪਾ ਸਿੰਘ ਸੰਧੂ, ਭਾਈ ਕੰਵਰਚੜਤ ਸਿੰਘ, ਗੁਰਕਿਰਪਾਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਜਥੇ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਭਾਈ ਮਨਜੀਤ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲਾ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ, ਕੁਲਦੀਪ ਕੌਰ ਟੌਹੜਾ, ਹਰਿੰਦਰ ਪਾਲ ਸਿੰਘ ਟੌਹੜਾ, ਭੁਪਿੰਦਰ ਸਿੰਘ ਸ਼ੇਖੂਪੁੱਰ, ਤੇਜਾ ਸਿੰਘ ਕਮਾਲਪੁੱਰ, ਜਥੇ: ਮਹਿਦਰ ਸਿੰਘ ਹੁਸੇਨਪੁੱਰ, ਗੁਰਬਚਨ ਸਿੰਘ ਬਚੀ, ਬਨੀ ਜੌਲੀ, ਗੁਰਜਿੰਦਰ ਸਿੰਘ ਗਰੇਵਾਲ, ਹਰਜੀਤ ਕੌਰ ਤਲਵੰਡੀ, ਅਮਰਿੰਦਰ ਸਿੰਘ, ਮਨਜੀਤ ਸਿੰਘ ਬੱਪੀਆਣਾਂ, ਅਮਰਿੰਦਰ ਸਿੰਘ ਲਿਬੜਾ, ਸੁਖਵੰਤ ਸਿੰਘ ਸਰਾਉ,ਗੁਰਦੇਵ ਸਿੰਪੀਆਰਓ, ਜਗਤਾਰ ਸਿੰਘ ਰਾਜਆਣਾ, ਕੁਲਵੀਰ ‘ਚ ਵਰਕਰ ਹਾਜ਼ਰ ਸਨ।

Exit mobile version