Site icon TheUnmute.com

ਬਲਾਤਕਾਰ ਮਾਮਲੇ ‘ਚ ਸੈਸ਼ਨ ਕੋਰਟ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

Asaram

ਚੰਡੀਗੜ੍ਹ, 31 ਜਨਵਰੀ 2023: ਬਲਾਤਕਾਰ ਮਾਮਲੇ ‘ਚ ਗਾਂਧੀਨਗਰ ਦੀ ਸੈਸ਼ਨ ਕੋਰਟ ਨੇ ਆਸਾਰਾਮ (Asaram) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬੀਤੇ ਦਿਨ ਸੂਰਤ ਦੀ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਆਸਾਰਾਮ ਨੂੰ ਗੁਜਰਾਤ ਦੀ ਗਾਂਧੀਨਗਰ ਸੈਸ਼ਨ ਕੋਰਟ ਨੇ  ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਸੀ |

ਇਸ ਮਾਮਲੇ ਵਿੱਚ ਆਸਾਰਾਮ (Asaram) ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮ ਸਨ। ਅਦਾਲਤ ਨੇ ਆਸਾਰਾਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮੁਕੱਦਮੇ ਦੌਰਾਨ ਇੱਕ ਦੋਸ਼ੀ ਦੀ ਮੌਤ ਹੋ ਚੁੱਕੀ ਹੈ । ਅਦਾਲਤ ਨੇ ਬਾਕੀ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 25 ਅਪ੍ਰੈਲ 2018 ਨੂੰ ਜੋਧਪੁਰ ਦੀ ਅਦਾਲਤ ਨੇ ਆਸਾਰਾਮ ਨੂੰ ਯੂਪੀ ਵਿੱਚ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ |

ਇਹ ਵੀ ਪੜ੍ਹੋ: – ਆਸਾਰਾਮ 2013 ਦੇ ਬਲਾਤਕਾਰ ਮਾਮਲੇ ‘ਚ ਦੋਸ਼ੀ ਕਰਾਰ, ਜੱਜ ਭਲਕੇ ਸੁਣਾਉਣਗੇ ਸਜ਼ਾ

Exit mobile version