the stock market

ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਤੇਜੀ , ਸੈਂਸੈਕਸ 600 ਅੰਕਾਂ ਤੋਂ ਪਾਰ, ਨਿਫਟੀ ‘ਚ ਵੀ ਤੇਜ਼ੀ

ਚੰਡੀਗੜ੍ਹ 30 ਨਵੰਬਰ 2021: ਬੀਤੇ ਕੁੱਝ ਦਿਨਾਂ ਤੋਂ ਗਿਰਾਵਟ ਤੋਂ ਬਾਅਦ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਚੰਗੀ ਸ਼ੁਰੂਆਤ ਦੇ ਨਾਲ ਖੁੱਲ੍ਹਿਆ। ਸੈਂਸੈਕਸ 600 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਅੱਜ ਸਵੇਰੇ ਹੀ 9.45 ਵਜੇ ਸੈਂਸੈਕਸ 670.24 ਅੰਕ ਜਾਂ 1.17 ਫੀਸਦੀ ਵੱਧ ਕੇ 57,930.82 ‘ਤੇ ਕਾਰੋਬਾਰ ਕਰ ਰਿਹਾ ਹੈ।ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ BSE ਸੈਂਸੈਕਸ 238.58 ਅੰਕ ਵੱਧ ਕੇ 57,499.16 ‘ਤੇ ਖੁੱਲ੍ਹਿਆ ਸੀ। ਇਸ ਦੇ ਨਾਲ ਹੀ NSE ਨਿਫਟੀ 51.35 ਅੰਕ ਦੇ ਵਾਧੇ ਨਾਲ 17,105.30 ‘ਤੇ ਖੁੱਲ੍ਹਿਆ।

ਮੰਗਲਵਾਰ ਨੂੰ ਵੱਡੇ ਸ਼ੇਅਰਾਂ ‘ਚ ਪਾਵਰ ਗਰਿੱਡ, ਟਾਈਟਨ, ਐੱਸ.ਬੀ.ਆਈ., ਬਜਾਜ ਫਾਈਨਾਂਸ, ਬਜਾਜ ਫਿਨਸਰਵ, ਐਕਸਿਸ ਬੈਂਕ, ਟੇਕ ਮਹਿੰਦਰਾ, ਐੱਚ.ਸੀ.ਐੱਲ. ਟੈਕ, ਇਨਫੋਸਿਸ, ਟੀ.ਸੀ.ਐੱਸ., ਆਈ.ਟੀ.ਸੀ., ਸਨ ਫਾਰਮਾ, ਇੰਡਸਇੰਡ ਬੈਂਕ, ਐੱਨ.ਟੀ.ਪੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਮਾਰੂਤੀ, ਐੱਲ.ਟੀ. ਰੈਲੀ ਹੋਈ ਤੇ ਨਾਲ ਹੀ ਡਾ: ਰੈਡੀ ਦੇ ਸਟਾਕ ‘ਚ ਵੀ ਗਿਰਾਵਟ ਆਈ ਹੈ।

Scroll to Top