July 4, 2024 9:38 pm
Chief Justice NV Ramana

ਚੀਫ਼ ਜਸਟਿਸ ਐੱਨ.ਵੀ ਰਮਨਾ ਦੀ ਵਿਦਾਇਗੀ ਮੌਕੇ ਭਾਵੁਕ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ

ਚੰਡੀਗੜ 26 ਅਗਸਤ 2022: ਸੁਪਰੀਮ ਕੋਰਟ ਦੀ ਕਾਰਵਾਈ ਦਾ ਅੱਜ ਪਹਿਲੀ ਵਾਰ ਸਿੱਧਾ ਪ੍ਰਸਾਰਣ ਕੀਤਾ ਗਿਆ। ਸੀਜੇਆਈ ਐੱਨ.ਵੀ ਰਮਨਾ ਦੀ ਸੇਵਾਮੁਕਤੀ ਦੇ ਮੌਕੇ ‘ਤੇ ਬੈਠੇ ਸੈਰੇਮੋਨੀਅਲ ਬੈਂਚ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਸੀਜੇਆਈ ਐੱਨ.ਵੀ ਰਮਨਾ (N. V. Ramana) ਦੇ ਵਿਦਾਇਗੀ ਪ੍ਰੋਗਰਾਮ ਵਿੱਚ ਸੀਨੀਅਰ ਵਕੀਲ ਦੁਸ਼ਯੰਤ ਦਵੇ ਫੁੱਟ-ਫੁੱਟ ਕੇ ਰੋ ਪਏ।

ਇਸ ਦੌਰਾਨ ਦਵੇ ਨੇ ਕਿਹਾ ਸੀਜੇਆਈ ਰਮਨਾ ਨੇ ਪੂਰੀ ਲਗਨ ਨਾਲ ਆਪਣੀ ਡਿਊਟੀ ਨਿਭਾਈ ਹੈ । ਉਹ ਲੋਕਾਂ ਦਾ ਜੱਜ ਸੀ। ਇਸਦੇ ਨਾਲ ਹੀ ਦਵੇ ਨੇ ਕਿਹਾ ਕਿ ਜਸਟਿਸ ਰਮਨਾ ਨੇ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਸੰਸਦ ਵਿਚਕਾਰ ਸ਼ਕਤੀ ਦਾ ਸੰਤੁਲਨ ਬਣਾਈ ਰੱਖਿਆ ਅਤੇ ਉਨ੍ਹਾਂ ਨੇ ਇਹ ਕੰਮ ਦ੍ਰਿੜ ਇਰਾਦੇ ਨਾਲ ਕੀਤਾ।