July 2, 2024 9:25 pm
IPS V Neerja

ਸੀਨੀਅਰ ਆਈ ਪੀ ਐਸ ਸ਼ਸ਼ੀ ਪ੍ਰਭਾ ਦ੍ਰਿਵੇਦੀ ਨੂੰ ਦੋ ਮਹੀਨਿਆਂ ਲਈ ਦਿੱਤਾ ਐਡੀਸ਼ਨਲ ਚਾਰਜ

ਚੰਡੀਗੜ੍ਹ 05 ਅਪ੍ਰੈਲ 2022: ਪੰਜਾਬ ਦੀ ਸੀਨੀਅਰ ਵੂਮੈਨ ਆਈ ਪੀ ਐਸ (IPS) ਵੀ ਨੀਰਜਾ ਦੋ ਮਹੀਨਿਆਂ ਦੀ ਛੁੱਟੀ ‘ਤੇ ਚਲੇ ਗਏ ਹਨ। IPS ਨੀਰਜਾ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਐਨ ਆਰ ਆਈ ਪੰਜਾਬ ਐਸ ਏ ਐਸ ਨਗਰ, ਐਡੀਸ਼ਨਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਵੀਜ਼ਨ, ਮਹਿਲਾ ਅਤੇ ਬਾਲ ਮਾਮਲੇ ਪੰਜਾਬ ਐਸ ਏ ਐਸ ਨਗਰ ਦਾ ਐਡੀਸ਼ਨਲ ਕੰਮ ਸੰਭਾਲ ਰਹੇ ਹਨ।

ਹੁਣ ਉਨ੍ਹਾਂ ਦੀ ਥਾਂ ਸੀਨੀਅਰ ਆਈ ਪੀ ਐਸ (IPS) ਸ਼ਸ਼ੀ ਪ੍ਰਭਾ ਦ੍ਰਿਵੇਦੀ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਇਸ ਤੋਂ ਬਿਨਾਂ ਸ਼ਸ਼ੀ ਦ੍ਰਿਵੇਦੀ ਆਪਣੀ ਡਿਊਟੀ ਤੋਂ ਇਲਾਵਾ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਐਚ ਆਰ ਡੀ ਪੰਜਾਬ, ਚੰਡੀਗੜ੍ਹ ਦਾ ਐਡੀਸ਼ਨਲ ਚਾਰਜ ਵੀ ਦੇਖਣਗੇ।