ਚੰਡੀਗੜ੍ਹ, 06 ਮਈ 2023: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ (GMADA) ਵਿੱਚ ਜ਼ਮੀਨ ਐਕਵਾਇਰ ਵਿੱਚ ਜਾਅਲਸਾਜ਼ੀ ਕਰਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ, ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਇਕ ਸੀਨੀਅਰ ਅਫ਼ਸਰ ਵਰੁਣ ਰੂਜ਼ਮ ਦੀ ਪਤਨੀ ਦਾ ਨਾਂ ਚਰਚਾ ‘ਚ ਆਇਆ ਸੀ, ਜਦੋਂ ਕਿ ਅਸਲੀਅਤ ਇਹ ਹੈ ਕਿ ਸੀਨੀਅਰ ਅਫ਼ਸਰ ਦੀ ਪਤਨੀ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ |
ਦੱਸਿਆ ਜਾ ਰਿਹਾ ਹੈ ਕਿ ਇਸ ਘਪਲੇ ‘ਚ ਜੋ ਨਾਂ ਸਾਹਮਣੇ ਆਇਆ ਸੀ, ਉਹ ਸੁਮਨਪ੍ਰੀਤ ਕੌਰ ਸੀ ਪਰ ਸੀਨੀਅਰ ਅਫ਼ਸਰ ਵਰੁਣ ਰੂਜ਼ਮ ਦੀ ਪਤਨੀ ਦਾ ਨਾਂ ਸਿਮਰਪ੍ਰੀਤ ਕੌਰ ਹੈ। ਇਸ ਲਈ ਸੀਨੀਅਰ ਅਫ਼ਸਰ ਜਾਂ ਉਨ੍ਹਾਂ ਦੀ ਪਤਨੀ ਦਾ ਇਸ ਮਾਮਲੇ ‘ਚ ਕੋਈ ਲੈਣਾ-ਦੇਣਾ ਨਹੀਂ ਹੈ।