Site icon TheUnmute.com

ਐਲੀਮੈਂਟਰੀ ਵਿੰਗ ‘ਚ ਇਕਲੌਤੀ ਈਟੀਟੀ ਅਧਿਆਪਕਾ ਗਗਨਦੀਪ ਕੌਰ ਦੀ ਸਟੇਟ ਅਵਾਰਡ ਲਈ ਚੋਣ

Punjabi University

ਚੰਡੀਗੜ੍ਹ, 04 ਸਤੰਬਰ 2023: ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਸਟੇਟ ਅਵਾਰਡ ਸਮੇਤ ਹੋਰ ਸਨਮਾਨਾਂ ਲਈ ਪੂਰੇ ਪੰਜਾਬ ਅੰਦਰ ਚੁਣੇ ਗਏ ਕਰੀਬ 80 ਅਧਿਆਪਕਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਸਿਰਫ 2 ਅਧਿਆਪਕ ਇਸ ਵਕਾਰੀ ਅਵਾਰਡ ਲਈ ਚੁਣੇ ਗਏ ਹਨ, ਜਿਨਾਂ ਵਿਚ ਇਕ ਐਲੀਮੈਂਟਰੀ ਵਿੰਗ ਨਾਲ ਸਬੰਧਿਤ ਬੀਬੀ ਅਧਿਆਪਕਾ ਗਗਨਦੀਪ ਕੌਰ ਹੈ ਜਦੋਂ ਕਿ ਸੈਕੰਡਰੀ ਵਿੰਗ ਵਿਚ ਜ਼ਿਲ੍ਹੇ ਅੰਦਰ ਇਕ ਪ੍ਰਿੰਸੀਪਲ ਜਸਕਰਨਜੀਤ ਸਿੰਘ ਨੂੰ ਇਸ ਸੂਬਾ ਪੱਧਰੀ ਅਹਿਮ ਅਵਾਰਡ ਲਈ ਚੁਣਿਆ ਗਿਆ ਹੈ।

ਜਿਕਰਯੋਗ ਹੈ ਕਿ ਇਸ ਸਾਲ ਜ਼ਿਲ੍ਹੇ ਅੰਦਰ ਸਟੇਟ ਅਵਾਰਡ ਲਈ 15 ਅਤੇ ਯੰਗ ਅਚੀਵਰਜ ਲਈ 5 ਅਧਿਆਪਕਾਂ ਨੇ ਅਪਲਾਈ ਕੀਤਾ ਸੀ ਜਿਨਾਂ ‘ਚੋਂ ਉਕਤ ਦੋ ਦੀ ਚੋਣ ਹੋਈ ਹੈ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਪਨਿਆੜ ਬਲਾਕ ਦੀਨਾਨਗਰ-1 ਦੀ ਅਧਿਆਪਕਾ ਗਗਨਦੀਪ ਕੌਰ ਪੂਰੇ ਜ਼ਿਲ੍ਹੇ ਅੰਦਰ ਇਕਲੌਤੀ ਬੀਬੀ ਅਧਿਆਪਕਾ ਹੈ, ਜਿਸ ਨੂੰ ਇਸ ਵਾਰ ਜ਼ਿਲ੍ਹੇ ਅੰਦਰ ਇਹ ਅਵਾਰਡ ਮਿਲਣ ਜਾ ਰਿਹਾ ਹੈ।

ਜਾਣਕਾਰੀ ਗਗਨਦੀਪ ਕੌਰ ਨੇ ਦੱਸਿਆ ਕਿ ਉਕਤ ਸਕੂਲ ਵਿਚ ਬਤੌਰ ਈਟੀਟੀ ਅਧਿਆਪਕਾ ਸੇਵਾ ਨਿਭਾ ਰਹੇ ਹਨ। ਉਨਾਂ ਬੀਐਸਸੀ ਨਾਨ ਮੈਡੀਕਲ ਕਰਨ ਦੇ ਬਾਅਦ ਐਮਐਸਸੀ ਗਣਿਤ ਦੀ ਪੜਾਈ ਕੀਤੀ ਹੈ ਨਾਲ ਹੀ ਐਮਬੀਏ ਐਚਆਰ ਅਤੇ ਐਮਏ ਇੰਗਲਿਸ਼ ਦੀ ਪੜਾਈ ਵੀ ਮੁਕੰਮਲ ਕੀਤੀ।

ਸਾਲ 2006 ਵਿਚ ਉਹ ਬਤੌਰ ਈਟੀਟੀ ਅਧਿਆਪਕਾ ਸਿਖਿਆ ਵਿਭਾਗ ਵਿਚ ਭਰਤੀ ਹੋਏ ਸਨ ਅਤੇ ਉਸ ਮੌਕੇ ਕਰੀਬ ਇਕ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਵੈਰੋਨੰਗਲ ਬਟਾਲਾ-1 ਵਿਖੇ ਸੇਵਾ ਨਿਭਾਉਣ ਦੇ ਬਾਅਦ ਉਹ ਬਲਾਕ ਕਾਹਨੂੰਵਾਨ-2 ਦੇ ਪਿੰਡ ਲੰਗਰਕੋਟ ਦੇ ਪ੍ਰਾਇਮਰੀ ਸਕੂਲ ਵਿਚ ਤਾਇਨਾਤ ਰਹੇ। ਹੁਣ 2015 ਤੋਂ ਉਹ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਪਨਿਆੜ ਵਿਖੇ ਸੇਵਾ ਨਿਭਾ ਰਹੇ ਹਨ, ਜਿਥੇ ਸਕੂਲ ਦੀ ਬਿਹਤਰੀ, ਸੁੰਦਰੀਕਰਨ, ਬੱਚਿਆਂ ਦੀ ਪੜਾਈ, ਬੱਚਿਆਂ ਦੇ ਸਰਵਪੱਖੀ ਵਿਕਾਸ ਸਮੇਤ ਹੋਰ ਉਸਾਰੂ ਗਤੀਵਿਧੀਆਂ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਉਨਾਂ ਨੇ ਕੋਵਿਡ ਦੇ ਦੌਰ ਵਿਚ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਪੜਾਈ ਕਰਨ ਲਈ ਵੀ ਮੋਹਰੀ ਭੂਮਿਕਾ ਨਿਭਾਈ ਸੀ ਅਤੇ ਨਾਲ ਹੀ ਡੀਡੀ ਪੰਜਾਬੀ ‘ਤੇ ਅੰਗਰੇਜੀ ਹਿੰਦੀ ਤੇ ਹੋਰ ਵਿਸ਼ਿਆਂ ‘ਤੇ ਪ੍ਰੋਗਰਾਮ ਪੇਸ਼ ਕਰਕੇ ਬੱਚਿਆਂ ਦੀ ਪੜਾਈ ਅਤੇ ਗਿਆਨ ਵਿਚ ਵਾਧਾ ਕੀਤਾ। ਉਨਾਂ ਦਾਨੀ ਸੱਜਣਾਂ ਦੀ ਮਦਦ ਨਾਲ ਸਕੂਲ ਦੇ ਵਿਹੜੇ ਵਿਚ ਇੰਟਰਲਾਕ ਟਾਇਲ ਲਗਵਾਈ ਅਤੇ ਨਾਲ ਹੀ ਲੋੜਵੰਦ ਗਰੀਬ ਬੱਚਿਆਂ ਦੀ ਪੜਾਈ ਲਈ ਮਦਦ ਕੀਤੀ। ਉਨਾਂ ਵੱਖ ਵੱਖ ਵਿਸ਼ਿਆਂ ‘ਤੇ ਅਧਾਰਿਤ ਵੀਡੀਓ ਕਲਿੱਪ ਤਿਆਰ ਕਰਕੇ ਬੱਚਿਆਂ ਦੇ ਗਿਆਨ ਵਿਚ ਵਾਧਾ ਕੀਤਾ। ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਉਸਾਰੂ ਗਤੀਵਿਧੀਆਂ ਕਰਕੇ ਗਗਨਦੀਪ ਕੌਰ ਨੇ ਇਸ ਸਾਲ ਪਹਿਲੀ ਵਾਰ ਹੀ ਸਟੇਟ ਅਵਾਰਡ ਲਈ ਅਪਲਾਈ ਕੀਤਾ ਸੀ

Exit mobile version