Site icon TheUnmute.com

ਮੋਹਾਲੀ ‘ਚ ਪਾਣੀ ਦੇ ਸੰਕਟ ਨੂੰ ਦੇਖਦਿਆਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਕਜੌਲੀ ਵਾਟਰ ਪ੍ਰੋਜੈਕਟ ਦਾ ਦੌਰਾ

Kajauli Water Project

ਮੋਹਾਲੀ, 12 ਜੁਲਾਈ 2023: ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਮੋਹਾਲੀ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਕਾਰਨ ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਜੋਲੀ ਪ੍ਰੋਜੈਕਟ (Kajauli Water Project)  ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਜੌਲੀ ਵਿਖੇ ਮੋਹਾਲੀ ਤੇ ਚੰਡੀਗੜ੍ਹ ਲਈ ਬਣੇ ਪਾਣੀ ਦੇ ਪ੍ਰੋਜੈਕਟ ਦੇ ਆਲੇ ਦੁਆਲੇ ਹਜ਼ਾਰਾਂ ਏਕੜ ਜ਼ਮੀਨ ’ਚ ਪਾਣੀ ਭਰ ਗਿਆ ਹੈ | ਜੇਕਰ ਹੋਰ ਬਾਰਸ਼ ਹੋ ਜਾਂਦੀ ਹੈ ਤਾਂ ਗੰਦਾ ਪਾਣੀ ਨਹਿਰੀ ਪਾਣੀ ਵਿੱਚ ਰਲ ਜਾਣਾ ਸੀ ਜਿਸ ਨਾਲ ਚੰਡੀਗੜ੍ਹ ਤੇ ਮੋਹਾਲੀ ਲਈ ਹੋਰ ਸੰਕਟ ਪੈਦਾ ਹੋ ਜਾਣਾ ਸੀ।

ਮੌਕੇ ‘ਤੇ ਵਾਟਰ ਸਪਲਾਈ ਵਿਭਾਗ ਦੇ ਐਸ ਈ ਅਨਿੱਲ ਕੁਮਾਰ ਨੇ ਵਿਧਾਇਕ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਭੌਖੜੀ ਕੋਲ ਚੰਡੀਗੜ੍ਹ ਤੋਂ ਆ ਰਹੀ ਸਿਸਵਾਂ ਨਦੀ ਦਾ ਵਹਿਣ ਬਦਲਣ ਕਾਰਨ ਸੜਕ ਤੇ ਪੁੱਲ ਕੋਲ ਟੈਂਕਰ ਪਲਟਣ ਕਾਰਨ ਚੰਡੀਗੜ੍ਹ ਮੋਹਾਲੀ ਵੱਲ ਆ ਰਹੀਆਂ ਇਕ ਤੇ ਤਿੰਨ ਨੰਬਰ ਪਾਈਪ ਲਾਈਨਾਂ ਟੁੱਟ ਗਈਆਂ ਤੇ ਸਿਸਵਾਂ ਤੇ ਕੁਰਾਲੀ ਵੱਲੋਂ ਆ ਰਹੀਆਂ ਨਦੀਆਂ ਦਾ ਗੰਦਾ ਪਾਣੀ ਪਾਈਪ ਲਾਈਨਾਂ ’ਚ ਪੈ ਗਿਆ, ਜਿਸ ਕਾਰਨ ਦੋਵੇਂ ਸ਼ਹਿਰਾਂ ਵਿੱਚ ਗੰਦਾ ਪਾਣੀ ਆਉਣ ਲੱਗ ਪਿਆ |

ਅੱਜ ਵਿਧਾਇਕ ਕੁਲਵੰਤ ਸਿੰਘ ਨੇ ਕਜੌਲੀ ਵਾਟਰ ਪ੍ਰੋਜੈਕਟ (Kajauli Water Project) ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਹਲਾਤ ਨੂੰ ਜਲਦੀ ਠੀਕ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਤੱਕ ਪਾਣੀ ਦੀ ਸਪਲਾਈ ਠੀਕ ਹੋ ਜਾਵੇਗੀ ਅਤੇ ਲੋਕਾਂ ਨੂੰ ਕੁਦਰਤੀ ਆਫਤ ਮੌਕੇ ਸਟਾਫ ਦੀ ਮੱਦਦ ਕਰਨ ਦੀ ਲੋੜ ਹੈ ਅਤੇ ਥੋੜ੍ਹਾ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਜੌਲੀ ਵਾਟਰ ਪ੍ਰੋਜੈਕਟ ਦੇ ਆਲੇ ਦੁਆਲੇ ਸਿਸਵਾਂ ਤੇ ਹੋਰ ਨਦੀਆਂ ਦੇ ਆਏ ਪਾਣੀ ਦਾ ਵੀ ਜਾਇਜ਼ਾ ਲਿਆ ਤੇ ਦੇਖਿਆ ਕਿ ਹੁਣ ਪਾਣੀ ਬਹੁਤ ਹੇਠਾਂ ਉਤਰ ਗਿਆ ਹੈ ਤੇ ਪ੍ਰੋਜੈਕਟ ਨੂੰ ਕੋਈ ਖਤਰਾ ਨਹੀਂ ਹੈ । ਉਨ੍ਹਾਂ ਕਜੌਲੀ ਪ੍ਰੋਜੈਕਟ ਦੇ ਅਧਿਕਾਰੀਆਂ ਤੇ ਮੁਲਾਜ਼ਮ ਦੀ ਵੀ ਪ੍ਰਸੰਸਾ ਕੀਤੀ, ਜਿੰਨਾਂ ਨੇ ਕਈ ਥਾਂ ’ਤੇ ਖੁਦ ਬੰਨ੍ਹ ਮਾਰ ਕੇ ਪਾਣੀ ਅੰਦਰ ਵੜ੍ਹਨ ਤੋਂ ਰੋਕਿਆ।

ਇਸ ਮੌਕਾ ਉਨ੍ਹਾਂ ਨਾਲ ਐਸ ਈ ਵਾਟਰ ਸਪਲਾਈ ਅਨਿਲ ਕੁਮਾਰ, ਐਮ ਸੀ ਸੁਖਦੇਵ ਸਿੰਘ ਪਟਵਾਰੀ, ਰਜੀਵ ਵਸ਼ਿਸ਼ਟ, ਆਰ ਪੀ ਸ਼ਰਮਾ, ਮਨਵਿੰਦਰ ਸਿੰਘ ਗੋਸਲ, ਡਾ. ਕੁਲਦੀਪ ਸਿੰਘ, ਤਰਨਜੀਤ ਸਿੰਘ, ਐੱਸ ਡੀ ਓ ਈਮਾਨਵੀਰ ਸਿੰਘ ਮਾਨ,ਡਾ ਕੁਲਦੀਪ ਸਿੰਘ, ਬਲਜੀਤ ਸਿੰਘ ਹੈਪੀ, ਹਰਪਾਲ ਸਿੰਘ ਚੰਨਾ,ਜਗਦੇਵ ਸ਼ਰਮਾ ਮਟੌਰ ਤੇ ਗੌਵੀ ਮਾਵੀ ਵੀ ਹਾਜ਼ਰ ਸਨ।

Exit mobile version