July 5, 2024 6:04 pm
shipla

ਦੇਖੋ ਕਿਸ ਤਰ੍ਹਾਂ ਮਨਾਇਆ ਸ਼ਿਲਪਾ ਸ਼ੈਟੀ ਤੇ ਕਾਰਤਿਕ ਆਰੀਅਨ ਨੇ ਭਾਈ ਦੂਜ

ਚੰਡੀਗ੍ਹੜ 27 ਅਕਤੂਬਰ 2022:   ਦੀਵਾਲੀ ਤੋਂ ਬਾਅਦ ਭਾਈ ਦੂਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਆਪਣੇ ਬੱਚਿਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ ‘ਚ ਸ਼ਿਲਪਾ ਦਾ ਬੇਟਾ ਵਿਆਨ ਅਤੇ ਬੇਟੀ ਸਮੀਸ਼ਾ ਭਾਈ ਦੂਜ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸਮੀਸ਼ਾ ਵਿਆਨ ਦੀ ਆਰਤੀ ਕਰਦੀ ਹੈ ਅਤੇ ਅਖੀਰ ਵਿੱਚ ਦੋਵੇਂ ਇੱਕ ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਕੈਪਸ਼ਨ ‘ਚ ਲਿਖਿਆ, ‘ਭਾਈ ਭੈਣ ਕੀ ਯਾਰੀ ਹੈ ਸਬਸੇ ਪਿਆਰੀ’। ਵੀਡੀਓ ‘ਚ ਦੋਹਾਂ ਦੇ ਬੱਚਿਆਂ ਦਾ ਕਿਊਟ ਬਾਂਡ ਨਜ਼ਰ ਆ ਰਿਹਾ ਸੀ। ਇਹ ਵੀਡੀਓ ਸਾਹਮਣੇ ਆਉਂਦੇ ਹੀ ਯੂਜ਼ਰਸ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਪਾ ਰਹੇ ਹਨ।

http://

ਇਸ ਦੇੇ ਨਾਲ ਹੀ ਇਹ ਖਾਸ ਮੌਕੇ ‘ਤੇ ਸ਼ਹਿਜ਼ਾਦਾ ਸਟਾਰਰ ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ ‘ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਕਾਰਤਿਕ ਆਪਣੀ ਭੈਣ ਕ੍ਰਿਤਿਕਾ ਆਰੀਅਨ ਨਾਲ ਨਜ਼ਰ ਆ ਰਹੇ ਹਨ।

http://