Security forces

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ 31 Kg ਨਸ਼ੀਲਾ ਪਦਾਰਥ ਕੀਤਾ ਬਰਾਮਦ

ਚੰਡੀਗੜ੍ਹ 21 ਜਨਵਰੀ 2022: ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ (Security forces) ਨੂੰ ਵੱਡੀ ਕਾਮਯਾਬੀ ਮਿਲੀ ਹੈ | ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਤਲਾਸ਼ ਮੁਹਿੰਮ ਚਲਾਈ ਅਤੇ ਕੰਟਰੋਲ ਰੇਖਾ (LOC) ਕੋਲੋਂ 31 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁੰਛ ‘ਚ ਕੰਟਰੋਲ ਰੇਖਾ ਰਾਹੀਂ ਨਸ਼ੀਲੇ ਪਦਾਰਥਾਂ ਦੀ ਸੰਭਾਵਿਤ ਤਸਕਰੀ ਦੀ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ‘ਤੇ ਭਾਰਤੀ ਫ਼ੌਜ ਨੇ ਪੁਲਸ ਨੇ ਮੋਹਰੀ ਖੇਤਰ ‘ਚ ਇਕ ਮੁਹਿੰਮ ਸ਼ੁਰੂ ਕੀਤੀ।

ਸੁਰੱਖਿਆ ਬਲਾਂ (Security forces)  ਦੁਆਰਾ ਕੰਟਰੋਲ ਰੇਖਾ ਕੋਲੋਂ ਖੇਤਰਾਂ ‘ਚ ਚਲਾਈ ਗਈ ਮੁਹਿੰਮ ‘ਚ ‘ਏਕੀਕ੍ਰਿਤ ਨਿਗਰਾਨੀ ਗਰਿੱਡ’ ਨੇ ਮਦਦ ਕੀਤੀ। ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਬੇਹੱਦ ਕਰੀਬ ਖੇਤਰ ‘ਚ ਤਲਾਸ਼ੀ ਮੁਹਿੰਮ ‘ਚ ਲਗਭਗ 31 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।

Scroll to Top