TheUnmute.com

ਸੁਰੱਖਿਆ ਬਲਾਂ ਨੂੰ ਮਿਲੀ ਬਾਂਦੀਪੋਰਾ ਤੋਂ 10 ਕਿਲੋ ਵਿਸਫੋਟਕ ਸਮੱਗਰੀ

ਚੰਡੀਗੜ੍ਹ 15 ਜਨਵਰੀ 2022: ਸੁਰੱਖਿਆ ਬਲਾਂ ਇਕ ਵਾਰ ਫਿਰ ਤੋਂ ਨਾਪਾਕ ਸਾਜਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ | ਸੁਰੱਖਿਆ ਬਲਾਂ (Security forces) ਨੂੰ ਬਾਂਦੀਪੋਰਾ (Bandipora) ਤੋਂ 10 ਕਿਲੋ ਵਿਸਫੋਟਕ ਸਮੱਗਰੀ ਮਿਲੀ ਹੈ। ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਆਈਈਡੀ ਨੂੰ ਨਾਕਾਮ ਕਰ ਦਿੱਤਾ ਹੈ । ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਫੌਜ ਦੇ 14 ਆਰਆਰਜ਼ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਵਿੱਚ ਇੱਕ ਬਾਗ ਤੋਂ 10 ਕਿਲੋ ਆਈਈਡੀ ਬਰਾਮਦ ਕੀਤੀ ਹੈ। ਟੀਮ ਨੇ ਤੁਰੰਤ ਬੰਬ ​​ਨਿਰੋਧਕ ਦਸਤੇ ਨੂੰ ਬੁਲਾਇਆ ਅਤੇ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰ ਦਿੱਤਾ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Security forces

Exit mobile version