ਚੰਡੀਗੜ੍ਹ 9 ਜਨਵਰੀ 2022: ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਹੁਸੈਨਪੋਰਾ ‘ਚ ਅੱਤਵਾਦੀਆਂ (Terrorists) ਦੀ ਸੂਚਨਾ ਤੋਂ ਬਾਅਦ ਸੁਰੱਖਿਆ ਬਲਾਂ (BSF) ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਕ ਥਾਂ ‘ਤੇ ਸੁਰੱਖਿਆ ਬਲਾਂ (BSF) ਨੂੰ ਦੇਖ ਕੇ ਅੱਤਵਾਦੀਆਂ (Terrorists) ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਮੁੱਠਭੇੜ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਉਸ ਇਲਾਕੇ ਨੂੰ ਘੇਰ ਲਿਆ ਹੈ ਜਿੱਥੇ ਅੱਤਵਾਦੀ ਲੁਕੇ ਹੋਏ ਹਨ। ਸੂਤਰਾਂ ਮੁਤਾਬਕ ਇਲਾਕੇ ‘ਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ 3 ਜਨਵਰੀ (ਸੋਮਵਾਰ) ਨੂੰ ਹਾਰਵਾਨ ਇਲਾਕੇ ‘ਚ ਹੋਏ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਦਾ ਖਤਰਨਾਕ ਕਮਾਂਡਰ ਸਲੀਮ ਪਾਰੇ ਅਤੇ ਪਾਕਿਸਤਾਨੀ ਅੱਤਵਾਦੀ ਹਮਜ਼ਾ ਮਾਰੇ ਗਏ ਸਨ। ਸਲੀਮ 2016 ਵਿੱਚ ਇੱਕ ਦਰਜਨ ਨਾਗਰਿਕਾਂ ਦੇ ਕਤਲ ਵਿੱਚ ਸ਼ਾਮਲ ਸੀ, ਜਦੋਂ ਕਿ ਹਮਜ਼ਾ ਬਾਂਦੀਪੋਰਾ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਵਿੱਚ ਸ਼ਾਮਲ ਸੀ। ਦੋਵਾਂ ਮੁੱਠਭੇੜ ਵਾਲੀਆਂ ਥਾਵਾਂ ਤੋਂ ਹਥਿਆਰ ਬਰਾਮਦ ਕੀਤੇ ਗਏ ਹਨ।