Site icon TheUnmute.com

ਸਰਹੱਦ ਨੇੜੇ ਡਰੋਨ ਦੇਖੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਚਲਾਈ ਤਲਾਸ਼ੀ ਮੁਹਿੰਮ

Security forces

ਚੰਡੀਗੜ੍ਹ 12 ਜਨਵਰੀ 2022: ਜੰਮੂ ਦੇ ਕਨਾਚਕ ਇਲਾਕੇ ‘ਚ ਅੰਤਰਰਾਸ਼ਟਰੀ ਸਰਹੱਦ ਨੇੜੇ ਡਰੋਨ (Drone) ਦੇਖੇ ਜਾਣ ਤੋਂ ਬਾਅਦ ਸੁਰੱਖਿਆ ਬਲ (Security forces) ਚੌਕਸ ਹੋ ਗਏ ਹਨ। ਡਰੋਨ ਦੀ ਹਰਕਤ ਦੇਖਣ ਤੋਂ ਬਾਅਦ ਸੁਰੱਖਿਆ ਬਲਾਂ (Security forces) ਨੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਪੁਲਸ ਨੇ ਦੱਸਿਆ ਕਿ ਸੰਧਵਾਂ ਇਲਾਕੇ ਦੇ ਢਾਬ ਪਿੰਡ ‘ਚ ਮੰਗਲਵਾਰ ਰਾਤ ਨੂੰ ਇਕ ਡਰੋਨ (Drone) ਨੇ ਸਥਾਨਕ ਲੋਕਾਂ ਦਾ ਧਿਆਨ ਖਿੱਚਿਆ, ਜਿਸ ਦੀ ਸੂਚਨਾ ਉਨ੍ਹਾਂ ਪ੍ਰਸ਼ਾਸਨ ਨੂੰ ਦਿੱਤੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਲਾਕੇ ‘ਚ ਡਰੋਨ ਦੇਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

Exit mobile version