ਚੰਡੀਗੜ੍ਹ 7 ਜਨਵਰੀ 2022: ਜੰਮੂ-ਕਸ਼ਮੀਰ (Jammu and Kashmir) ਦੇ ਡੋਡਾ (Doda) ਜ਼ਿਲੇ ‘ਚ ਸੁਰੱਖਿਆ ਬਲਾਂ (Security forces) ਨੇ ਅੱਤਵਾਦੀਆਂ ਦੇ ਦੋ ਮਦਦਗਾਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਫੌਜ (Security forces) ਅਤੇ ਪੁਲਸ ਨੇ ਡੋਡਾ (Doda)ਤੋਂ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਉਣ ਵਾਲੇ ਮਹੀਨਿਆਂ ‘ਚ ਆਤਮ ਸਮਰਪਣ ਕਰਨ ਵਾਲੇ ਅੱਤਵਾਦੀਆਂ (terrorists) ਨੂੰ ਮਾਰਨ ਦੀ ਯੋਜਨਾ ਬਣਾਉਣ ‘ਚ ਸ਼ਾਮਲ ਸੀ। ਆਤਮ ਸਮਰਪਣ ਕੀਤੇ ਅੱਤਵਾਦੀ ਨੂੰ ਭਦਰਵਾਹ ਜੇਲ ‘ਚ ਨਿਆਇਕ ਹਿਰਾਸਤ ‘ਚ ਰੱਖਿਆ ਗਿਆ ਹੈ।
ਗ੍ਰਿਫਤਾਰ ਵਿਅਕਤੀ ਦੀ ਪਛਾਣ ਡੋਡਾ ਦੇ ਫਰੀਦ ਅਹਿਮਦ ਨਾਇਕ ਵਜੋਂ ਹੋਈ ਹੈ ਅਤੇ ਉਹ ਜੰਮੂ ਦੀ ਕੋਟ ਬਲਵਾਲ ਜੇਲ ‘ਚ ਫੜੇ ਗਏ ਕੁਝ ਹੋਰ ਅੱਤਵਾਦੀਆਂ ਦੇ ਸੰਪਰਕ ‘ਚ ਵੀ ਸੀ। ਇਹ ਸਾਰੇ ਵਟਸਐਪ ਰਾਹੀਂ ਸੰਚਾਰ ਲਈ ਵਰਚੁਅਲ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਸ ਦੌਰਾਨ, ਇੱਕ ਵੱਖਰੀ ਘਟਨਾ ਵਿੱਚ, ਅੱਤਵਾਦੀਆਂ ਦੇ ਇੱਕ ਹੋਰ ਸਹਾਇਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ ਗੁਲਾਮ ਹੁਸੈਨ ਵਾਸੀ ਗੁੰਦਨਾ, ਡੋਡਾ ਵਜੋਂ ਹੋਈ ਹੈ। ਸੁਰੱਖਿਆ ਬਲਾਂ ਵੱਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਗੁਲਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ, “ਉਸ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਹੈਂਡਲਰਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਨੂੰ ਲੌਜਿਸਟਿਕਲ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਦੁਬਈ ਰਾਹੀਂ ਪਾਕਿਸਤਾਨ ਤੋਂ ਪੈਸਾ ਪ੍ਰਾਪਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।”