ਹਿਜਾਬ ਵਿਵਾਦ

ਕਰਨਾਟਕ ‘ਚ ਹਿਜਾਬ ਵਿਵਾਦ ਨੂੰ ਲੈ ਕੇ ਸਕੂਲਾਂ ਦੇ ਨੇੜੇ ਧਾਰਾ 144 ਲਾਗੂ

ਚੰਡੀਗੜ੍ਹ 13 ਫਰਵਰੀ 2022: ਹਿਜਾਬ ਵਿਵਾਦ ਨੂੰ ਲੈ ਕੇ ਕਰਨਾਟਕ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ | ਹਿਜਾਬ ਵਿਵਾਦ ਨੂੰ ਲੈ ਕੇ ਪੂਰੇ ਦੇਸ਼ ‘ਚੋਂ ਪ੍ਰਤੀਕਿਰਿਆ ਆ ਰਹੀਆਂ ਹਨ |ਇਸਦੇ ਚੱਲਦੇ ਉਡੁਪੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਸਾਰੇ ਹਾਈ ਸਕੂਲਾਂ ਦੇ ਆਸ-ਪਾਸ ਸੋਮਵਾਰ ਤੋਂ 19 ਫਰਵਰੀ ਤੱਕ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਕਦਮ ਨੂੰ ਸਾਵਧਾਨੀ ਵਜੋਂ ਦੇਖਿਆ ਜਾ ਰਿਹਾ ਹੈ।

ਰਾਜ ਸਰਕਾਰ ਨੇ ਹਿਜਾਬ-ਕੇਸਰਨ ਸ਼ਾਲ ਵਿਵਾਦ ਦੇ ਮੱਦੇਨਜ਼ਰ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ। ਇਹ ਹੁਕਮ 14 ਫਰਵਰੀ ਨੂੰ ਸਵੇਰੇ 6 ਵਜੇ ਤੋਂ 19 ਫਰਵਰੀ ਸ਼ਾਮ 6 ਵਜੇ ਤੱਕ ਲਾਗੂ ਰਹੇਗਾ। ਜ਼ਿਲ੍ਹਾ ਪੁਲਿਸ ਸੁਪਰਡੈਂਟ ਨੇ ਡਿਪਟੀ ਕਮਿਸ਼ਨਰ ਐਮ ਕੁਰਮਾ ਰਾਓ ਨੂੰ ਹਾਈ ਸਕੂਲਾਂ ਦੇ ਆਲੇ ਦੁਆਲੇ 200 ਮੀਟਰ ਦੇ ਘੇਰੇ ‘ਚ ਧਾਰਾ 144 ਲਾਗੂ ਕਰਨ ਦੀ ਬੇਨਤੀ ਕੀਤੀ ਸੀ।

ਹੁਕਮਾਂ ਅਨੁਸਾਰ ਸਕੂਲਾਂ ਦੇ ਇਸ ਘੇਰੇ ‘ਚ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੋਵੇਗੀ। ਪ੍ਰਦਰਸ਼ਨਾਂ ਅਤੇ ਰੈਲੀਆਂ ‘ਤੇ ਪਾਬੰਦੀ ਹੋਵੇਗੀ। ਨਾਅਰੇ ਲਗਾਉਣ, ਗੀਤ ਗਾਉਣ ਜਾਂ ਭਾਸ਼ਣ ਦੇਣ ‘ਤੇ ਸਖ਼ਤ ਪਾਬੰਦੀ ਹੋਵੇਗੀ।

Scroll to Top