Site icon TheUnmute.com

Mumbai : ਕੋਰੋਨਾ ਦੇ ਓਮੀਕਰੋਨ ਵੈਰੀਐਂਟ ਦੇ ਕਰਨ ਮੁੰਬਈ ‘ਚ ਧਾਰਾ 144 ਲਾਗੂ

Section 144 enforced in Mumbai

ਚੰਡੀਗੜ੍ਹ 11 ਦਸੰਬਰ 2021: ਕੋਰੋਨਾ ਦੇ ਓਮੀਕਰੋਨ ਵੈਰੀਐਂਟ (Omicron ) ਨੇ ਭਾਰਤ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ | ਕੋਰੋਨਾ ਫਿਰ ਤੋਂ ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਆਪਣੇ ਪਰ ਪਸਾਰ ਰਿਹਾ ਹੈ| ਮਹਾਰਾਸ਼ਟਰ Maharastra) ਵਿੱਚ ਕੁੱਲ 17 ਓਮਾਈਕਰੋਨ ਕੇਸ ਸਾਹਮਣੇ ਆਏ ਹਨ , ਜੋ ਕਿ ਦੇਸ਼ ਦੇ ਕਿਸੇ ਵੀ ਰਾਜ ਵਿੱਚ ਸਭ ਤੋਂ ਵੱਧ, ਹਾਲਾਤਾਂ ਨੂੰ ਦੇਖਦੇ ਹੋਏ ਮੁੰਬਈ (Mumbai)ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਓਮੀਕਰੋਨ (Omicron )ਵੈਰੀਐਂਟ ਨੂੰ ਹੋਰ ਫੈਲਣ ਤੋਂ ਰੋਕਣ ਲਈ, ਮੁੰਬਈ ਵਿੱਚ ਰੈਲੀਆਂ, ਮੋਰਚੇ ਜਾਂ ਲੋਕਾਂ ਜਾਂ ਵਾਹਨਾਂ ਦੇ ਜਲੂਸ ਦੀ ਮਨਾਹੀ ਕੀਤੀ ਗਈ ਹੈ।ਸ਼ੁੱਕਰਵਾਰ ਨੂੰ ਮਹਾਰਾਸ਼ਟਰ (Maharastra) ਵਿੱਚ ਓਮੀਕਰੋਨ ਵੇਰੀਐਂਟ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਤਿੰਨ ਮਾਮਲੇ ਮੁੰਬਈ  (Mumbai) ਦੇ ਅਤੇ ਚਾਰ ਪਿੰਪਰੀ ਚਿੰਚਵਾੜ ਨਗਰ ਨਿਗਮ ਦੇ ਹਨ।ਸੂਤਰਾਂ ਨੇ ਦੱਸਿਆ ਕਿ ਸ਼ਹਿਰ ਵਿੱਚ ਧਾਰਾ 144 ਲਗਾਉਣ ਦਾ ਫੈਸਲਾ ਇਨ੍ਹਾਂ ਕਾਰਨਾਂ ਕਰਕੇ ਲਿਆ ਗਿਆ ਹੈ। ਜੇਕਰ ਕੋਈ ਇਸ ਦੀ ਧਾਰਾ ਦੀ ਪਾਲਣਾ ਨਹੀਂ ਕਰੇਗਾ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |

Exit mobile version