June 28, 2024 12:28 pm
Rajouri

ਜੰਮੂ ‘ਚ ਪਿਛਲੇ 24 ਘੰਟਿਆਂ ਦੌਰਾਨ ਦੂਜਾ ਵੱਡਾ ਸੜਕ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗਣ ਕਾਰਨ 8 ਦੀ ਮੌਤ

ਚੰਡੀਗੜ੍ਹ 15 ਸਤੰਬਰ 2022: ਜੰਮੂ ਡਿਵੀਜ਼ਨ ਵਿੱਚ ਪਿਛਲੇ 24 ਘੰਟਿਆਂ ਵਿੱਚ ਦੂਜਾ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹਾ ਰਾਜੌਰੀ (Rajouri) ਵਿੱਚ ਸਵਾਰੀਆਂ ਨਾਲ ਭਰੀ ਬੱਸ ਖੱਡ ‘ਚ ਜਾ ਡਿੱਗੀ, ਜਿਸ ‘ਚ ਸਵਾਰ 8 ਸਵਾਰੀਆਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਕਈ ਸਵਾਰੀਆਂ ਜ਼ਖਮੀ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਜ਼ਿਲ੍ਹਾ ਰਾਜੌਰੀ ਦੇ ਮੰਜਾਕੋਟ ਇਲਾਕੇ ਵਿੱਚ ਵਾਪਰਿਆ ਹੈ।

ਇਸ ਦੌਰਾਨ ਫੌਜ, ਪੁਲਿਸ ਅਤੇ ਸਥਾਨਕ ਲੋਕ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਹੈ। ਦੋ ਦਿਨਾਂ ਵਿੱਚ ਵਾਪਰੇ ਇਨ੍ਹਾਂ ਦੋ ਸੜਕ ਹਾਦਸਿਆਂ ਵਿੱਚ ਹੁਣ ਤੱਕ 20 ਜਣਿਆਂ ਦੀ ਜਾਨ ਜਾ ਚੁੱਕੀ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਪੁੰਛ ਦੇ ਸਰਹੱਦੀ ਖੇਤਰ ਸਬਜੀਆਂ ‘ਚ ਸੜਕ ਹਾਦਸੇ ‘ਚ 12 ਜਣਿਆਂ ਦੀ ਮੌਤ ਹੋ ਗਈ ਸੀ ਅਤੇ 27 ਲੋਕ ਜ਼ਖਮੀ ਹੋ ਗਏ ਸਨ।