July 7, 2024 3:25 pm
Cm channi

CM ਚੰਨੀ ਦੀ ਗੁਰਦਾਸਪੁਰ ਰੈਲੀ ‘ਚ ਕੁਰਸੀਆਂ ਰਹੀਆਂ ਖਾਲੀ ! ‘ਜ਼ਰੂਰੀ ਕੰਮ ਦਾ ਬਹਾਨਾ ਬਣਾ ਚਲਦੇ ਬਣੇ

ਗੁਰਦਾਸਪੁਰ 16 ਦਸੰਬਰ 2021 : ਗੁਰਦਾਸਪੁਰ (Gurdaspur) ‘ਚ ਅੱਜ ਪੰਜਾਬ ਸਰਕਾਰ ਦੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit singh channi) ਆਪਣੇ ਦਿਤੇ ਪ੍ਰੋਗਰਾਮ ਅਨੁਸਾਰ ਕਰੀਬ 12ਵਜੇ ਗੁਰਦਾਸਪੁਰ (Gurdaspur)ਪਹੁੰਚੇ, ਜਿਸ ਦੌਰਾਨ ਪੰਡਾਲ ‘ਚ ਲੋਕਾਂ ਦੀ ਆਮਦ ਨਾ ਹੋਣ ਦੇ ਚਲਦੇ ਮੁਖ ਮੰਤਰੀ ਆਪਣਾ ਕਾਫਲਾ ਲੈਕੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਚੈਕਿੰਗ ਕਰਨ ਪਹੁੰਚੇ, ਲਗਭਗ ਇਕ ਘੰਟੇ ਬਾਅਦ ਜਦ ਸਮਾਗਮ ਦੇ ਮੰਚ ਤੇ ਪਹੁਚੇ ਤਾ ਸਿੱਧਾ ਸੰਬੋਧਨ ਕਰਨ ਲੱਗ ਪਾਏ, ਜਦਕਿ ਪੰਡਾਲ ਚ ਬਹੁਤੀਆਂ ਕੁਰਸੀਆਂ ਖਾਲੀ ਸਨ ਅਤੇ ਮੁਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (CM Charanjit singh channi)ਨੇ ਸੰਬੋਧਨ ਚ ਕਿਹਾ ਕਿ ਕ੍ਰਿਸਮਸ ਦੇ ਨਜ਼ਦੀਕ ਦੁਬਾਰਾ ਆਉਣਗੇ ਅਤੇ ਉਹਨਾਂ ਕ੍ਰਿਸਮਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਕ੍ਰਿਸਮਸ ਮੌਕੇ ਪ੍ਰਭੂ ਜਿਸੂ ਮਸੀਹ ਦੀ ਚੇਅਰ ਸਥਾਪਿਤ ਕਰੇਗੀ ਅਤੇ ਮਸੀਹ ਬਰਾਦਰੀ ਦੇ ਆਗੂਆਂ ਨੂੰ ਐਸ ਐਸ ਬੋਰਡ ਵਿੱਗੇ ਮੈਂਬਰ ਬਣਾਏਗੀ ਅਤੇ ਅੱਜ ਰੁਝਾਵੇ ਜਿਆਦਾ ਆਖ ਵਾਪਿਸ ਚਲੇ ਗਏ |

ਕੁਝ ਹੀ ਸਮਾਂ ਰੁੱਕ ਵਾਪਸ ਰਵਾਨਾ ਹੋਏ ਜਦਕਿ ਮੁਖ ਮੰਤਰੀ ਦੇ ਜਾਣ ਤੋਂ ਬਾਅਦ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ ਅਰੁਣਾ ਚੌਧਰੀ ਅਤੇ ਐਮਐਲਏ ਬਰਿੰਦਰ ਮੀਤ ਸਿੰਘ ਪਾਹੜਾ ਨੇ ਸਮਾਗਮ ਚ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦਾ ਹਿੱਸਾ ਬਣੇ ਉਥੇ ਹੀ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਿਥੇ ਆਪਣੀ ਰਾਜਸੀ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਉਥੇ ਹੀ ਇਸ ਸਮਾਗਮ ਚ ਮੁਖ ਮੰਤਰੀ ਦੀ ਆਮਦ ਅਤੇ ਲੋਕਾਂ ਦੀ ਆਮਦ ਘਟ ਹੋਣ ਬਾਰੇ ਆਖਿਆ ਕਿ ਸਮਾਗਮ ਦਾ ਸਮਾਂ 2 ਵਜੇ ਤੋਂ ਬਾਅਦ ਦਾ ਸੀ ਪਰ ਮੁੱਖ ਮੰਤਰੀ ਪੰਜਾਬ ਦੇ ਰੁਝਾਵੇ ਜਿਆਦਾ ਹੋਣ ਦੇ ਚਲਦੇ ਮੁਖ ਮੰਤਰੀ ਪਹਿਲਾ ਆ ਗਏ ਅਤੇ ਆਪਣੀ ਹਾਜ਼ਰੀ ਲਵਾ ਅਤੇ ਲੋਕਾਂ ਨੂੰ ਵਧਾਈ ਦੇ ਚਲੇ ਗਏ |

ਇਸ ਦੇ ਨਾਲ ਹੀ ਲਾਖੀਮਪੁਰ ਮਾਮਲੇ ਚ ਅੱਜ ਲੋਕ ਸਭਾ ਚ ਹੰਗਾਮਾ ਤੇ ਜਵਾਬ ਦੇਂਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਤਾ ਜਾਂਚ ਰਿਪੋਰਟ ਨੇ ਵੀ ਸੱਚ ਬਿਆਨ ਕਰ ਦਿਤਾ ਹੈ ਕਿ ਇਹ ਸੋਚੀ ਸਮਝੀ ਸਾਜਿਸ਼ ਹੈ ਤਾ ਫਿਰ ਕੇਂਦਰੀ ਮੰਤਰੀ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਸਤੀਫ਼ਾ ਦੇਣਾ ਚਾਹੀਦਾ ਹੈ,ਇਹ ਮੰਗ ਹਰ ਰਾਜਨੀਤਿਕ ਪਾਰਟੀ ਦੀ ਹੈ | ਇਸ ਦੇ ਨਾਲ ਹੀ ਸਮਾਗਮ ਚ ਖਾਲੀ ਕੁਰਸੀਆਂ ਹੋਣ ਅਤੇ ਮੁਖ ਮੰਤਰੀ ਵਲੋਂ ਲੋਕਾਂ ਦੀ ਉਡੀਕ ਕਰਨ ਲਈ ਮਜ਼ਬੂਰ ਹੋ ਗੁਰਦਾਸਪੁਰ ਚ ਸਮਾਂ ਬਿਤਾਉਣ ਅਤੇ ਅਖੀਰ ਚ ਕੁਝ ਸਮੇ ਲਈ ਸਟੇਜ ਤੇ ਖੜੇ ਹੋ ਵਾਪਸ ਜਾਣ ਦੇ ਮਾਮਲੇ ਚ ਐਮਐਲਏ ਬਰਿੰਦਰਮੀਤ ਪਾਹੜਾ ਨੇ ਕਿਹਾ ਕਿ ਇਹ ਕੋਈ ਰਾਜਨੀਤਿਕ ਰੈਲੀ ਨਹੀਂ ਸੀ, ਜਿਥੇ ਲੋਕਾਂ ਨੂੰ ਜਬਰਦਸਤੀ ਬਿਠਾਇਆ ਜਾਂਦਾ ਬਲਕਿ ਇਕ ਧਾਰਮਿਕ ਸਮਾਗਮ ਚ ਅਤੇ ਮੁਖ ਮੰਤਰੀ ਸਮੇ ਤੋਂ ਪਹਿਲਾ ਆ ਗਏ, ਉਹ ਗੁਰਦਾਸਪੁਰ ਹਸਪਤਾਲ ਚ ਪਹੁੰਚ ਗਏ ਜਿਸ ਬਾਰੇ ਉਹਨਾਂ ਨੂੰ ਵੀ ਸੂਚਨਾ ਨਹੀਂ ਸੀ ਅਤੇ ਬਾਅਦ ਵਿਚ ਉਹ ਇਸ ਸਮਾਗਮ ਚ ਆਪਣੀ ਹਾਜ਼ਰੀ ਵੀ ਲਵਾ ਕੇ ਗਏ ਹਨ | ਇਸ ਦੇ ਨਾਲ ਹੀ ਬਰਿੰਦਰ ਮੀਤ ਸਿੰਘ ਪਾਹੜਾ ਨੇ ਲਖੀਮਪੁਰ ਖੀਰੀ ਮਾਮਲੇ ਤੇ ਕਿਹਾ ਕਿ ਹੁਣ ਤਾ ਜਾਂਚ ਰਿਪੋਰਟ ਵੀ ਆ ਗਈ ਹੈ ਅਤੇ ਹੁਣ ਇਹ ਬਦਕਿਸਮਤੀ ਹੈ ਕਿ ਉਸ ਦਾ ਹਰ ਸੱਚ ਸਾਹਮਣੇ ਆਉਣ ਤੋਂ ਬਾਅਦ ਵੀ ਇਨਸਾਫ ਲਈ ਸੰਗਰਸ਼ ਕਰਨਾ ਪੈ ਰਿਹਾ ਹੈ |