ਚੰਡੀਗੜ੍ਹ, 09 ਦਸੰਬਰ 2024: ਪੰਜਾਬ ‘ਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਸਿਆਸੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਆਮ ਆਦਮੀ ਪਾਰਟੀ (Aam Aadmi Party) ਨਗਰ ਨਿਗਮ ਚੋਣਾਂ ਨੂੰ ਕਾਫ਼ੀ ਅਹਿਮੀਅਤ ਦੇ ਰਹੀ ਹੈ |
ਇਸਦੇ ਮੱਦੇਨਜ਼ਰ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪਾਰਟੀ ਵੱਲੋਂ ਸਕਰੀਨਿੰਗ ਕਮੇਟੀਆਂ ਬਣਾਈਆਂ ਗਈਆਂ ਹਨ। ਸਕਰੀਨਿੰਗ ਕਮੇਟੀਆਂ ‘ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਇਲਾਵਾ ਹੋਰ ਆਗੂਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਪਾਰਟੀ (Aam Aadmi Party) ਵੱਲੋਂ ਬਣਾਈ ਕਮੇਟੀਆਂ ‘ਚ ਘੱਟੋ-ਘੱਟ ਸੱਤ ਤੋਂ ਅੱਠ ਮੈਂਬਰ ਨਿਯੁਕਤ ਕੀਤੇ ਹਨ। ਇਨ੍ਹਾਂ ‘ਚ ਪਹਿਲਾਂਮੰਤਰੀ ਇੰਚਾਰਜ, ਜ਼ੋਨ ਮੀਤ ਪ੍ਰਧਾਨ, ਸੰਸਦ ਮੈਂਬਰ, ਵਿਧਾਇਕ, ਜ਼ੋਨ ਸੂਬਾ ਸਕੱਤਰ, ਲੋਕ ਸਭਾ ਇੰਚਾਰਜ, ਜ਼ਿਲ੍ਹਾ ਇੰਚਾਰਜ ਅਤੇ ਚੇਅਰਮੈਨ ਸ਼ਾਮਲ ਹਨ। ਇਹ ਕਮੇਟੀਆਂ ਉਮੀਦਵਾਰ ਦੀ ਚੋਣ ਤੋਂ ਲੈ ਕੇ ਹੋਰ ਕਾਰਵਾਈਆਂ ਨੂੰ ਸੰਭਾਲਣਗੀਆਂ। ਹਾਲਾਂਕਿ ਇਸ ਵਾਰ ਦੀਆਂ ਚੋਣਾਂ ਪਾਰਟੀ ਲਈ ਪੰਜ ਕਾਰਨਾਂ ਕਰਕੇ ਬਹੁਤ ਅਹਿਮ ਹਨ।
ਇਸ ਵੇਲੇ ਸੂਬੇ ‘ਚ ਆਮ ਆਦਮੀ ਪਾਰਟੀ 117 ਵਿਧਾਨ ਸਭਾ ਹਲਕਿਆਂ ‘ਚੋਂ 95 ‘ਚ ਵਿਧਾਇਕ ਹਨ। ਅਜਿਹੇ ‘ਚ ਪਾਰਟੀ ਇਨ੍ਹਾਂ ਚੋਣਾਂ ਨੂੰ ਜਿੱਤਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ‘ਚੋਂ 3 ਵਿਧਾਇਕਾਂ ਨੇ ਹਾਲ ‘ਚ ਹੋਈਆਂ ਚਾਰ ਸੀਟਾਂ ‘ਤੇ ਵਿਧਾਨ ਸਭਾ ਸੀਟਾਂ ‘ਤੇ ਚੋਣ ਜਿੱਤੀ ਹੈ | ਇਸਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਮੋਹਿੰਦਰ ਭਗਤ ਨੇ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਈ |
Read More: Sambhu border: ਸੁਪਰੀਮ ਕੋਰਟ ਪਹੁੰਚਿਆ ਸੰਭੂ ਬਾਰਡਰ ਖੋਲ੍ਹਣ ਦਾ ਮੁੱਦਾ, ਪਟੀਸ਼ਨ ਦਾਇਰ