July 7, 2024 7:05 pm
SCO Summit

SCO Summit: ਬਿਲਾਵਲ ਭੁੱਟੋ ਨੇ ਕਿਹਾ ਪਾਕਿਸਤਾਨ ਅੱਤਵਾਦ ਖ਼ਿਲਾਫ ਲੜਨਾ ਚਾਹੁੰਦਾ ਹੈ

ਚੰਡੀਗੜ੍ਹ 16 ਸਤੰਬਰ 2022: ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦਾ ਦੇਸ਼ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਗ੍ਰੇ ਸੂਚੀ ਤੋਂ ਬਾਹਰ ਹੋ ਜਾਵੇਗਾ। ਭੁੱਟੋ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO ) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸਮਰਕੰਦ ਵਿੱਚ ਸਨ।

ਬਿਲਾਵਲ ਭੁੱਟੋ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨਾਲ ਲੜਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਇਸ ਲਈ ਨਹੀਂ ਲੜਨਾ ਨਹੀਂ ਚਾਹੁੰਦਾ ਕਿਉਂਕਿ ਉਸ ਨੂੰ ਐੱਫਏਟੀਐੱਫ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ ਜਾਂ ਕੌਮਾਂਤਰੀ ਭਾਈਚਾਰੇ ਦੇ ਦਬਾਅ ਕਾਰਨ, ਪਰ ਉਨ੍ਹਾਂ ਦੇ ਦੇਸ਼ ਦੇ ਲੋਕਾਂ ਦੀ ਇਹੀ ਤਰਜੀਹ ਹੈ।

ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਪਾਕਿਸਤਾਨ FATF ਸੂਚੀ ਤੋਂ ਬਾਹਰ ਹੋ ਜਾਵੇਗਾ। ਅਸੀਂ ਅੱਤਵਾਦ ਨਾਲ ਨਜਿੱਠਣਾ ਚਾਹੁੰਦੇ ਹਾਂ। ਇਹ ਸਾਡੀ ਤਰਜੀਹ FATF ਦੇ ਕਾਰਨ ਨਹੀਂ, ਸਗੋਂ ਪਾਕਿਸਤਾਨ ਦੇ ਲੋਕਾਂ ਲਈ ਅਤੇ ਸਾਡੇ ਆਪਣੇ ਸੰਕਲਪ ਲਈ ਹੈ।” ਪਾਕਿਸਤਾਨ 2018 ਤੋਂ ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਗ੍ਰੇ ਸੂਚੀ ਵਿਚ ਹੈ।