ਚੰਡੀਗੜ੍ਹ 07 ਦਸੰਬਰ 2021: ਦੇਸ਼ – ਵਿਦੇਸ਼ਾਂ ਚ ਇਸਦੇ ਮਾਮਲੇ ਲਗਾਤਾਰ ਵੱਧ ਰਹੇ ਨੇ,ਇਸਦਾ ਮੁੱਖ ਕਾਰਨ ਕੋਰੋਨਾ ਦੇ ਨਵੇਂ ਓਮੀਕਰੋਨ ਵੇਰੀਐਂਟ (Omicron variant) ਦਾ ਤੇਜੀ ਨਾਲ ਫੈਲਣਾ ਹੈ| ਕੋਵਿਡ-19 ਦੇ ਗਣਿਤਕ ਅਨੁਮਾਨ ‘ਚ ਸ਼ਾਮਿਲ ਆਈ.ਆਈ.ਟੀ ਕਾਨਪੁਰ ਦੇ ਵਿਗਿਆਨਿਕ ਮੰਨਿਦਰ ਅਗਰਵਾਲ ਦਾ ਕਹਿਣਾ ਹੈ ਕਿ ਓਮੀਕਰੋਨ ਵੇਰੀਐਂਟ (Omicron variant) ਨਾਲ ਕੋਰੋਨਾ ਦੀ ਤੀਜੀ ਲਹਿਰ ( third wave )ਫ਼ਰਵਰੀ 2022 ( February 2022) ‘ਚ ਆ ਸਕਦੀ ਹੈ | ਮੰਨਿਦਰ ਅਗਰਵਾਲ ਦਾ ਕਹਿਣਾ ਹੈ ਕਿ ( February 2022 ਫ਼ਰਵਰੀ ‘ਚ ਕੋਰੋਨਾ (corona) ਦੀ ਤੀਜੀ ਲਹਿਰ ਆਪਣੇ ਸ਼ਿਖ਼ਰ ਤੇ ਹੋਵੇਗੀ |ਦੇਸ਼ ‘ਚ ਹਰ ਦਿਨ 1.5 ਲੱਖ ਤੋਂ ਜ਼ਿਆਦਾ ਕੇਸ ਆ ਸਕਦੇ ਹਨ|ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ (corona) ਦੀ ਤੀਜੀ ਲਹਿਰ ਦੂਜੀ ਲਹਿਰ ਨਾਲੋਂ ਹਲਕੀ ਹੋਵੇਗੀ |ਦੇਖਣਾ ਇਹ ਹੋਵੇਗਾ ਕਿ ਓਮੀਕਰੋਨ ਵੇਰੀਐਂਟ ਡੈਲਟਾ ਵਾਂਗੂ ਰੂਪ ਲੈਂਦਾ ਹੈ ਜਾਂ ਨਹੀਂ |
ਨਵੰਬਰ 23, 2024 7:53 ਪੂਃ ਦੁਃ