Site icon TheUnmute.com

Schools: ਮਿਡ-ਡੇ-ਮੀਲ ਨੂੰ ਲੈ ਕੇ ਆਈ ਵੱਡੀ ਖ਼ਬਰ, ਕਰਨਾ ਪਵੇਗਾ ਇਹ ਕੰਮ

23 ਸਤੰਬਰ 2204: ਮਿਡ-ਡੇ-ਮੀਲ ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਅਤੇ ਸੈਕੰਡਰੀ) ਨੂੰ ਇੱਕ ਪੱਤਰ ਜਾਰੀ ਕਰਕੇ ਮਿਡ-ਡੇ-ਮੀਲ ਸਕੀਮ (ਹੁਣ ਪ੍ਰਧਾਨ ਮੰਤਰੀ ਪੋਸ਼ਣ) ਦੇ ਤਹਿਤ ਰੋਜ਼ਾਨਾ ਈ-ਪੰਜਾਬ ਐਪ ‘ਤੇ ਸਮੇਂ ਸਿਰ ਡਾਟਾ ਫੀਡ ਕਰਨ ਦੀ ਹਦਾਇਤ ਕੀਤੀ ਹੈ।

 

ਪੱਤਰ ਵਿੱਚ ਦੱਸਿਆ ਗਿਆ ਹੈ ਕਿ ਈ-ਪੰਜਾਬ ਪੋਰਟਲ ਅਤੇ ਐਪ ਦੀ ਹੋਰ ਕੰਮਾਂ ਲਈ ਲਗਾਤਾਰ ਵਰਤੋਂ ਹੋਣ ਕਾਰਨ ਸਰਵਰ ਬੇਹੱਦ ਵਿਅਸਤ ਹੋ ਜਾਂਦਾ ਹੈ, ਜਿਸ ਕਾਰਨ ਕਈ ਸਕੂਲਾਂ ਦਾ ਡਾਟਾ ਰਿਪੋਰਟ ਵਿੱਚ ‘ਜ਼ੀਰੋ’ ਦਿਖਾਈ ਦਿੰਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ ਕਿ 100% ਡਾਟਾ ਯਕੀਨੀ ਬਣਾਉਣ ਲਈ ਹਰ ਰੋਜ਼ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮਿਡ-ਡੇ-ਮੀਲ ਦੇ ਕੰਮ ਨੂੰ ਈ-ਪੰਜਾਬ ਪੋਰਟਲ ‘ਤੇ ਪਹਿਲ ਦਿੱਤੀ ਜਾਵੇਗੀ।

 

ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਈ-ਪੰਜਾਬ ਐਪ ‘ਤੇ ਮਿਡ-ਡੇ-ਮੀਲ ਦਾ ਡਾਟਾ ਫੀਡ ਕਰਨਾ ਯਕੀਨੀ ਬਣਾਉਣ। ਜੇਕਰ ਕਿਸੇ ਸਕੂਲ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਮਿਡ-ਡੇ-ਮੀਲ ਇੰਚਾਰਜ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Exit mobile version