Site icon TheUnmute.com

ਸ੍ਰੀ ਮੁਕਤਸਰ ਸਾਹਿਬ ‘ਚ ਸਕੂਲ ਵੈਨਾਂ ਦੇਣਗੀਆਂ ਵੋਟਰ ਜਾਗਰੂਕਤਾ ਦਾ ਸੁਨੇਹਾ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 18 ਮਈ 2024: ਸਕੂਲ ਵੈਨਾਂ ਨਾ ਕੇਵਲ ਨਿੱਕੇ ਨਿਆਣਿਆਂ ਨੂੰ ਹਰ ਰੋਜ਼ ਸਕੂਲਾਂ ਤੱਕ ਲੈ ਕੇ ਜਾ ਰਹੀਆਂ ਹਨ ਸਗੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿੱਚ ਇਹ ਵੈਨਾਂ ਹੁਣ 1 ਜੂਨ ਮਤਦਾਨ ਵਾਲੇ ਦਿਨ ਬੱਚਿਆਂ ਦੇ ਮਾਪਿਆਂ ਨੂੰ ਮਤਦਾਨ ਕਰਨ ਲਈ ਪੋਲਿੰਗ ਬੂਥ ’ਤੇ ਪਹੁੰਚਣ ਦਾ ਸੁਨੇਹਾ ਵੀ ਦੇ ਰਹੀਆਂ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿੱਚ ਵੱਖ-ਵੱਖ ਸਵੀਪ ਟੀਮਾਂ ਵੱਲੋਂ ਵੋਟਰ ਜਾਗਰੂਕਤਾ ਲਈ ਨਵੀਆਂ-ਨਵੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਮਤਦਾਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਇਸੇ ਲੜੀ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿੱਚ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ’ਤੇ ਵੋਟਰ ਜਾਗਰੂਕਤਾ ਦੇ ਬੈਨਰ ਲਗਾਏ ਗਏ ਹਨ। ਇਹ ਵੈਨਾਂ ਹਰ ਰੋਜ਼ ਦੋ ਵਾਰ ਬੱਚਿਆਂ ਨੂੰ ਲੈਣ ਤੇ ਛੱਡਣ ਲਈ ਮਾਪਿਆਂ ਦੇ ਘਰਾਂ ਤੱਕ ਜਾਂਦੀਆਂ ਹਨ ਇਸ ਤਰ੍ਹਾਂ ਵੋਟਰ ਜਾਗਰੂਕਤਾ ਦਾ ਇਹ ਸੁਨੇਹਾ ਵੀ ਵਾਰ ਵਾਰ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ ਅਤੇ ਲੋਕਾਂ ਵਿੱਚ ਆਪਣੇ ਮਤਦਾਨ ਹੱਕ ਦੀ ਵਰਤੋਂ ਕਰਨ ਦੀ ਜਿੰਮੇਵਾਰੀ ਦਾ ਅਹਿਸਾਸ ਹੋਵੇਗਾ ਅਤੇ ਇਕ ਜੂਨ ਨੂੰ ਲੋਕ ਮਤਦਾਨ ਕਰਨਗੇ ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ ਮਤਦਾਨ ਸਾਡਾ ਹੱਕ ਹੈ ਅਤੇ ਸਾਨੂੰ ਇਸ ਦੀ ਵਰਤੋਂ ਪੂਰੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਪੋਲਿੰਗ ਬੂਥਾਂ ’ਤੇ ਸਾਰੇ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਲੋਕ ਬਿਨਾਂ ਕਿਸੇ ਡਰ ਲਾਲਚ ਜਾਂ ਭੈਅ ਦੇ ਮਤਦਾਨ ਕਰਨ ਲਈ 1 ਜੂਨ ਨੂੰ ਮਤਦਾਨ ਕੇਂਦਰਾਂ ਤੇ ਪਹੁੰਚਣ।

Exit mobile version