ਜਬਰ ਜਨਾਹ

ਗੁਰਦਾਸਪੁਰ ‘ਚ 4 ਸਾਲਾ ਬੱਚੀ ਨਾਲ ਜਬਰ ਜਨਾਹ ਮਾਮਲੇ ਨੂੰ ਲੈ ਕੇ ਸਕੂਲ-ਕਾਲਜ ਬੰਦ ਰੱਖਣ ਦਾ ਐਲਾਨ

ਚੰਡੀਗੜ੍ਹ 03 ਅਪ੍ਰੈਲ 2022: ਗੁਰਦਾਸਪੁਰ ‘ਚ ਹੋਏ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਮਾਮਲਾ ਵਧਦਾ ਜਾ ਰਿਹਾ ਹੈ। ਮਾਮਲੇ ਸੰਬੰਧੀ ਪ੍ਰਾਈਵੇਟ ਸਕੂਲ ਕਾਲਜ ਐਸੋਸੀਏਸ਼ਨ ਨੇ ਮੀਟਿੰਗ ਕਰ ਕੇ ਵੱਡਾ ਐਲਾਨ ਕਰਦਿਆਂ ਰੋਸ ਵਜੋਂ ਸੋਮਵਾਰ ਨੂੰ ਸਕੂਲ ਤੇ ਕਾਲਜ ਬੰਦ ਰੱਖਣ ਦਾ ਐਲਾਨ ਕੀਤਾ ਹੈ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੂੰ ਵੀ ਮਿਲਣਗੇ। ਜੇਕਰ ਲੋੜ ਪਈ ਤਾਂ ਸੂਬੇ ਭਰ ਦੇ ਸਕੂਲ-ਕਾਲਜ ਬੰਦ ਰੱਖੇ ਜਾਣਗੇ। ਇਸ ਮੀਟਿੰਗ ‘ਚ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੇ ਸ਼ਮੂਲੀਅਤ ਕੀਤੀ।

Scroll to Top