Site icon TheUnmute.com

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਰਦਾਨ ਬਣੀ ਸਕੂਲ ਬੱਸ ਸਰਵਿਸ: ਹਰਜੋਤ ਸਿੰਘ ਬੈਂਸ

Harjot Singh Bains

ਚੰਡੀਗੜ੍ਹ, 26 ਸਤੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੇ ਡਰਾਪ ਆਊਟ ਨੂੰ ਘਟਾਉਣ ਦੇ ਉਦੇਸ਼ ਨਾਲ ਸੂਬੇ ਦੇ ਸਰਕਾਰੀ ਸਕੂਲਾਂ ਲਈ ਸ਼ੁਰੂ ਕੀਤੀ ਬੱਸ ਸਰਵਿਸ ਨਾਲ ਵਿਦਿਆਰਥੀਆਂ ਦੇ ਜੀਵਨ ‘ਚ ਉਸਾਰੂ ਤਬਦੀਲੀ ਲਿਆਂਦੀ ਹੈ |

ਹਰਜੋਤ ਸਿੰਘ ਬੈਂਸ (Harjot Singh Bains) ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 200 ਸਕੂਲਾਂ ‘ਚ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ | ਇਨ੍ਹਾਂ ‘ਚੋਂ 118 ਸਕੂਲ ਆਫ਼ ਐਮੀਨੈਂਸ ਸ਼ਾਮਲ ਹਨ। ਇਨ੍ਹਾਂ ਸਕੂਲਾਂ ਦੇ 10448 ਵਿਦਿਆਰਥੀ, ਜਿਨ੍ਹਾਂ ‘ਚੋਂ 7698 ਕੁੜੀਆਂ ਅਤੇ 2740 ਮੁੰਡੇ ਨੂੰ ਟਰਾਂਸਪੋਰਟ ਦੀ ਸਹੂਲਤ ਉਪਲਬੱਧ ਕਰਵਾਈ ਹੈ।

Read More: Patiala University Case : ਲਾਅ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਨੂੰ ਮਿਲਣ ਪਹੁੰਚੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੀਆਂ 4304 ਵਿਦਿਆਰਥਣਾਂ 10 ਤੋਂ 20 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ ਜਦਕਿ 1002 ਵਿਦਿਆਰਥਣਾਂ 20 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਰਹੀਆਂ ਹਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ‘ਚ ਸਭ ਤੋਂ ਵੱਧ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਥਿਤ ਐਸ.ਜੀ.ਆਰ.ਐਮ ਗਰਲਜ਼ ਸਕੂਲ ਦੀਆਂ 712 ਵਿਦਿਆਰਥਣਾਂ ਬੱਸ ਦੀ ਸਹੂਲਤ ਲੈ ਰਹੀਆਂ ਹਨ | ਇਸਦੇ ਨਾਲ ਹੀ ਦੂਜੇ ਸਥਾਨ ‘ਤੇ ਬਠਿੰਡਾ ਦੇ ਮਾਲ ਰੋਡ ‘ਤੇ ਸਥਿਤ ਸਰਕਾਰੀ ਸਕੂਲ ਦੀਆਂ 645 ਵਿਦਿਆਰਥਣਾਂ, ਗਰਲਜ਼ ਸਕੂਲ, ਨਹਿਰੂ ਗਾਰਡਨ ਗਰਲਜ਼ ਸਕੂਲ, ਜਲੰਧਰ ਦੀਆਂ 466, ਕੋਟਕਪੂਰਾ 399, ਸਰਕਾਰੀ ਕੰਨਿਆ ਸਕੂਲ, ਆਨੰਦਪੁਰ ਸਾਹਿਬ ਦੀਆਂ 300 ਵਿਦਿਆਰਥਣਾਂ ਅਤੇ ਫਤਹਿਗੜ੍ਹ ਸਾਹਿਬ ਦੇ ਕੰਨਿਆ ਸਕੂਲ, ਗੋਬਿੰਦਗੜ੍ਹ ਦੀਆਂ 200 ਵਿਦਿਆਰਥਣਾਂ ਇਸ ਸਹੂਲਤ ਦਾ ਲਾਭ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਹੂਲਤ ਨਾਲ ਵਿਦਿਆਰਥੀਆਂ ‘ਚ ਪੜ੍ਹਾਈ ਛੱਡਣ ਦਾ ਰੁਝਾਨ ਵੀ ਘਟਿਆ ਹੈ ਅਤੇ ਪੰਜਾਬ ਸਰਕਾਰ ਹੌਲੀ-ਹੌਲੀ ਇਸ ਸੇਵਾ ਦਾ ਵਿਸਥਾਰ ਕਰ ਰਹੀ ਹੈ।

Exit mobile version