ਚੰਡੀਗੜ੍ਹ 17 ਦਸੰਬਰ 2022: ਜੌਨਪੁਰ ਤੋਂ ਪ੍ਰਯਾਗਰਾਜ (Prayagraj) ਆ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਸੈਦਾਬਾਦ ਦੇ ਨਾਲ ਲੱਗਦੇ ਭੇਸਕੀ ਪਿੰਡ ਨੇੜੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ 30 ਤੋਂ ਵੱਧ ਬੱਚੇ ਜ਼ਖਮੀ ਹੋਏ ਹਨ। ਹਾਦਸੇ ਦੌਰਾਨ ਬੱਚਿਆਂ ਦੀਆਂ ਚੀਕਾਂ ਸੁਣ ਕੇ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬੱਸ ‘ਚੋਂ ਬਾਹਰ ਕੱਢਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਸੜਕ ਹਾਦਸਾ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ, ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਚਿਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ ਅਤੇ ਕਈ ਬੱਚੇ ਬੱਸ ਦੇ ਹੇਠਾਂ ਦੱਬ ਗਏ। ਬੱਸ ਵਿੱਚ 35 ਵਿਦਿਆਰਥਣਾ ਅਤੇ 40 ਵਿਦਿਆਰਥੀਆਂ ਯਾਨੀ ਕੁੱਲ 75 ਵਿਦਿਆਰਥੀ ਸਵਾਰ ਸਨ।
ਜ਼ਖਮੀ ਬੱਚਿਆਂ ਨੂੰ ਨੇੜੇ ਦੇ ਕਮਿਊਨਿਟੀ ਹੈਲਥ ਸੈਂਟਰ ‘ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਹਾਦਸਾ ਸਵੇਰੇ 9.30 ਵਜੇ ਦੇ ਕਰੀਬ ਵਾਰਿਆ । ਜੌਨਪੁਰ ਦੇ ਸ਼੍ਰੀਮਤੀ ਕਾਂਤੀ ਦੇਵੀ ਜਨਤਾ ਵਿਦਿਆਲਿਆ ਪਰਮਾਨਪੁਰ ਭਰਤੀਪੁਰ ਦੇ ਬੱਚਿਆਂ ਦੀ ਬੱਸ ਵਿੱਦਿਅਕ ਟੂਰ ਲਈ ਪ੍ਰਤਾਪਗੜ੍ਹ ਜਾ ਰਹੀ ਸੀ।