Site icon TheUnmute.com

ਉੱਤਰ ਪ੍ਰਦੇਸ਼ ‘ਚ ਸਕੂਲ ਬੱਸ ਤੇ ਵੈਨ ਦੀ ਜ਼ਬਰਦਸਤ ਟੱਕਰ, ਚਾਰ ਸਕੂਲੀ ਬੱਚਿਆਂ ਸਮੇਤ 5 ਜਣਿਆਂ ਦੀ ਮੌਤ

Uttar Pradesh

ਚੰਡੀਗੜ੍ਹ, 30 ਅਕਤੂਬਰ 2023: ਉੱਤਰ ਪ੍ਰਦੇਸ਼ (Uttar Pradesh) ਦੇ ਬਦਾਊਨ ਜ਼ਿਲੇ ‘ਚ ਸੋਮਵਾਰ ਸਵੇਰੇ 8 ਵਜੇ ਦੇ ਕਰੀਬ ਮਾਯੂੰ ਥਾਣਾ ਖੇਤਰ ਦੇ ਨਵੀਗੰਜ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਨੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਨੇ ਵੀ ਇਸ ਹਾਦਸੇ ਦੀ ਖ਼ਬਰ ਸੁਣੀ ਉਹ ਦੰਗ ਰਹਿ ਗਿਆ। ਇੱਥੇ ਸਕੂਲ ਬੱਸ ਅਤੇ ਵੈਨ ਵਿਚਾਲੇ ਹੋਈ ਟੱਕਰ ਵਿੱਚ ਚਾਰ ਬੱਚਿਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਸਕੂਲ ਬੱਸ ਦਾ ਡਰਾਈਵਰ ਅਤੇ ਉਸ ਦਾ ਪੁੱਤਰ ਵੀ ਸ਼ਾਮਲ ਹਨ। ਇਸ ਹਾਦਸੇ ‘ਚ 20 ਬੱਚੇ ਜ਼ਖਮੀ ਹੋਏ ਹਨ।

ਪੁਲਿਸ ਨੇ ਸਥਾਨਕ ਲੋਕਾਂ ਦੀ ਮੱਦਦ ਨਾਲ ਮੌਕੇ ‘ਤੇ ਪਹੁੰਚ ਕੇ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਕਈ ਜ਼ਖਮੀ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੋਮਵਾਰ ਸਵੇਰੇ ਜਵਾਹਰ ਨਗਲਾ ਮੇਯੋਂ-ਉਸਾਵਾਂ ਰੋਡ ‘ਤੇ ਸਥਿਤ ਸਤਿਆਦੇਵ ਵਿਦਿਆ ਪੀਠ ਇੰਟਰ ਕਾਲਜ ਦੀ ਬੱਸ ਅਤੇ ਐਸਆਰ ਪਬਲਿਕ ਸਕੂਲ ਗੌਤਰਾ ਦੀ ਵੈਨ ਪਿੰਡਾਂ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਨਵੀਗੰਜ ਨੇੜੇ ਬੱਸ ਅਤੇ ਵੈਨ ਦੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਾਹਨਾਂ ਦੀ ਰਫਤਾਰ ਜ਼ਿਆਦਾ ਸੀ। ਜਿਸ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕੂਲ ਵੈਨ ਦੇ ਪਰਖੱਚੇ ਉਡ ਗਏ। ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ।

Exit mobile version