Site icon TheUnmute.com

“ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਤਹਿਤ 13 ਤੇ 14 ਫਰਵਰੀ ਨੂੰ ਲੱਗਣ ਵਾਲੇ ਲੋਕ ਸੁਵਿਧਾ ਕੈਂਪਾਂ ਦਾ ਸ਼ਡਿਊਲ ਜਾਰੀ

HOG DEER

ਸ੍ਰੀ ਮੁਕਤਸਰ ਸਾਹਿਬ, 12 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪਦੇ ਦੁਆਰ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਕੈਂਪ ਲੱਗ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐਸ ਨੇ ਦੱਸਿਆ ਕਿ 13 ਫਰਵਰੀ ਨੂੰ ਉਪਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਫੱਤਣ ਵਾਲਾ ਅਤੇ ਮਦਰਸਾ ਵਿਖੇ ਸਵੇਰੇ 10 ਵਜੇ ਅਤੇ ਪਿੰਡ ਵਧਾਈ ਤੇ ਲੱਖੇਵਾਲੀ ਵਿਖੇ ਦੁਪਹਿਰ 12 ਵਜੇ ਕੈਂਪ ਲੱਗੇਗਾ। ਇਸੇ ਤਰਾਂ 14 ਫਰਵਰੀ ਨੂੰ ਸਵੇਰੇ 10 ਵਜੇ ਸਦਰਵਾਲਾ ਅਤੇ ਰੋੜਾਂਵਾਲਾ ਵਿਖੇ ਅਤੇ 12 ਵਜੇ ਅਟਾਰੀ ਅਤੇ ਚੱਕ ਜਵਾਹਰੇ ਵਾਲਾ ਵਿਖੇ ਕੈਂਪ ਲੱਗੇਗਾ।

ਉਪ ਮੰਡਲ ਮਲੋਟ ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਅਤੇ ਪਿੰਡ ਮਾਹੂਆਣਾ ਵਿਖੇ ਅਤੇ ਬਾਅਦ ਦੁਪਹਿਰ 12 ਵਜੇ ਪਿੰਡ ਲੱਕੜਵਾਲਾ ਅਤੇ ਆਧਣੀਆਂ ਵਿੱਚ ਕੈਂਪ ਲੱਗੇਗਾ। ਇਸੇ ਤਰ੍ਹਾਂ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਭਗਵਾਨਪੁਰ ਉਰਫ ਕਰਾੜ ਵਾਲਾ ਉਰਫ ਖੁੰਨਣ ਕਲਾਂ ਅਤੇ ਸਹਿਣਾ ਖੇੜਾ ਵਿਖੇ ਅਤੇ ਦੁਪਹਿਰ 12 ਵਜੇ ਭਗਵਾਨਪੁਰਾ ਉਰਫ ਤਰਖਾਣ ਵਾਲਾ ਅਤੇ ਤੱਪਾ ਖੇੜਾ ਵਿੱਚ ਲੋਕ ਸੁਵਿਧਾ ਕੈਂਪ ਲੱਗੇਗਾ।

ਇਸੇ ਤਰ੍ਹਾਂ ਮਲੋਟ ਸ਼ਹਿਰ ਦੇ ਵਾਰਡ ਨੰਬਰ 11 ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਅਤੇ ਵਾਰਡ ਨੰਬਰ 12 ਵਿੱਚ 12 ਵਜੇ ਕੈਂਪ ਲੱਗੇਗਾ। 14 ਫਰਵਰੀ ਨੂੰ ਸਵੇਰੇ 10 ਵਜੇ ਵਾਰਡ ਨੰਬਰ 13 ਵਿੱਚ ਅਤੇ ਦੁਪਹਿਰ 12 ਵਜੇ ਵਾਰਡ ਨੰਬਰ 14 ਵਿੱਚ ਕੈਂਪ ਲੱਗੇਗਾ।

ਗਿੱਦੜਵਾਹਾ ਉਪਮੰਡਲ ਵਿੱਚ 13 ਫਰਵਰੀ ਨੂੰ ਸਵੇਰੇ 10 ਵਜੇ ਹਸਨਰ ਪਿੰਡ ਵਿਖੇ ਅਤੇ ਬਾਅਦ ਦੁਪਹਿਰ 12:30 ਵਜੇ ਗੁਰੂਸਰ ਵਿਖੇ ਅਤੇ 14 ਫਰਵਰੀ ਨੂੰ ਸਵੇਰੇ 10 ਵਜੇ ਪਿੰਡ ਲੁਹਾਰਾ ਵਿਖੇ ਅਤੇ ਬਾਅਦ ਦੁਪਹਿਰ 12:30 ਵਜੇ ਪਿੰਡ ਬੁੱਟਰ ਸਰੀਹ ਵਿਖੇ ਕੈਂਪ ਲੱਗੇਗਾ। ਇਸੇ ਤਰ੍ਹਾਂ 13 ਫਰਵਰੀ ਨੂੰ ਗਿੱਦੜਬਾਹਾ ਸ਼ਹਿਰ ਵਿੱਚ ਸਵੇਰੇ 10 ਵਜੇ ਵਾਰਡ ਨੰਬਰ ਸੱਤ ਵਿੱਚ ਅਤੇ ਬਾਅਦ ਦੁਪਹਿਰ 12:30 ਵਜੇ ਵਾਰਡ ਨੰਬਰ ਅੱਠ ਵਿੱਚ ਅਤੇ 14 ਫਰਵਰੀ ਨੂੰ ਸਵੇਰੇ 10 ਵਜੇ ਵਾਰਡ ਨੰਬਰ ਨੌ ਵਿੱਚ ਅਤੇ ਬਾਅਦ ਦੁਪਹਿਰ 12:30 ਵਜੇ ਵਾਰਡ ਨੰਬਰ 10 ਵਿੱਚ ਕੈਂਪ ਲੱਗੇਗਾ। ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ /ਵਾਰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ।

Exit mobile version